ਆਸ਼ਾ ਕਿਰਨ ਆਸਰਾ ਘਰ ਵਿੱਚ ਮੌਤਾਂ ਦਾ ਮਾਮਲਾ: ਅਦਾਲਤ ਵੱਲੋਂ ਪਾਣੀ ਗੁਣਵੱਤਾ ਦੀ ਜਾਂਚ ਦੇ ਹੁਕਮ
02:46 PM Aug 05, 2024 IST
ਨਵੀਂ ਦਿੱਲੀ, 5 ਅਗਸਤ
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਸ਼ਹਿਰ ਦੀ ਸਰਕਾਰ ਵੱਲੋਂ ਚਲਾਏ ਜਾਂਦੇ ਆਸ਼ਾ ਕਿਰਨ ਆਸਰਾ ਘਰ ਵਿੱਚ ਰਹਿ ਰਹੇ 14 ਲੋਕਾਂ ਦੀ ਹਾਲ ਹੀ ਵਿੱਚ ਹੋਈ ਮੌਤ ਇਕ ‘ਅਜੀਬ ਸੰਜੋਗ’ ਹੈ। ਕਾਰਜਕਾਰੀ ਚੀਫ਼ ਜਸਟਿਸ ਮਨਮੋਹਨ ਤੇ ਜਸਟਿਸ ਤੁਸ਼ਾਰ ਰਾਓ ਗੈਡੇਲਾ ਦੇ ਬੈਂਚ ਨੇ ਕਿਹਾ ਕਿ ਲਗਪਗ ਸਾਰੇ ਮ੍ਰਿਤਕ ਟੀਬੀ ਨਾਲ ਪੀੜਤ ਸਨ। ਬੈਂਚ ਨੇ ਦਿੱਲੀ ਜਲ ਬੋਰਡ ਨੂੰ ਆਸਰਾ ਘਰ ਵਿੱਚ ਪਾਣੀ ਦੀ ਗੁਣਵੱਤਾ ਅਤੇ ਸੀਵਰੇਜ ਪਾਈਪਲਾਈਨ ਦੀ ਸਥਿਤੀ ਦੀ ਜਾਂਚ ਕਰਨ ਅਤੇ ਇਸ ਸਬੰਧੀ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਸਮਾਜ ਭਲਾਈ ਵਿਭਾਗ ਨੂੰ ਵੀ 6 ਅਗਸਤ ਨੂੰ ਆਸਰਾ ਘਰ ਦਾ ਦੌਰਾ ਕਰਨ ਅਤੇ ਇਕ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦਿੱਤਾ। -ਪੀਟੀਆਈ
Advertisement
Advertisement