ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦਾ ਮਾਮਲਾ: ਐੱਨਆਈਏ ਟੀਮ ਸਰਾਵਾਂ ਬੋਦਲਾ ’ਚ ਪੁੱਜੀ
11:41 AM Aug 01, 2023 IST
ਇਕਬਾਲ ਸਿੰਘ ਸ਼ਾਂਤ
ਲੰਬੀ, 1 ਅਗਸਤ
ਕੌਮੀ ਜਾਂਚ ਏਜੰਸੀ ਨੇ ਅੱਜ ਪਿੰਡ ਸਰਾਵਾਂ ਬੋਦਲਾ ਦੀ ਢਾਣੀ 'ਚ ਵਸਦੇ ਕਿਸਾਨ ਪਰਵਿਾਰ ਸਤਨਾਮ ਸਿੰਘ ਦੇ ਘਰ ਦਸਤਕ ਦਿੱਤੀ। ਆਈਐੱਨਏ ਦੀ ਤਿੰਨ ਮੈਂਬਰੀ ਟੀਮ ਇੱਥੇ ਕਰੀਬ ਸਵੇਰੇ ਸਾਢੇ ਛੇ ਵਜੇ ਪੁੱਜੀ ਅਤੇ ਲਗਪਗ ਢਾਈ ਘੰਟੇ ਤੱਕ ਪੜਤਾਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਸਿੰਘ ਦਾ ਭਰਾ ਇੰਗਲੈਂਡ ਰਹਿੰਦਾ ਹੈ। ਆਈਐੱਨਆਈ ਉਸ ਦੇ ਨਾਲ ਫੋਨ 'ਤੇ ਪਰਵਿਾਰਕ ਮੈਂਬਰਾਂ ਦੀ ਹੋਈ ਗੱਲਬਾਤ ਦੀ ਜਾਂਚ ਪੜਤਾਲ ਲਈ ਪੁੱਜੀ। ਏਜੰਸੀ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਮੂਹਰੇ ਵਿਰੋਧ ਪ੍ਰਦਰਸ਼ਨ ਮਾਮਲੇ 'ਚ ਪੜਤਾਲੀ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਆਈਐੱਨਆਈ ਅਧਿਕਾਰੀ ਜਾਂਦੇ ਹੋਏ ਪਰਵਿਾਰ ਦਾ ਮੋਬਾਈਲ ਫੋਨ ਆਗਾਮੀ ਜਾਂਚ ਲਈ ਨਾਲ ਲੈ ਗਏ। ਟੀਮ ਦੇ ਨਾਲ ਸਥਾਨਕ ਪੁਲੀਸ ਮੌਜੂਦ ਸੀ। ਥਾਣਾ ਕਬਰਵਾਲਾ ਦੇ ਮੁਖੀ ਸੁਖਦੇਵ ਸਿੰਘ ਢਿੱਲੋਂ ਨੇ ਐੱਨਆਈਏ ਟੀਮ ਦੀ ਆਮਦ ਦੀ ਪੁਸ਼ਟੀ ਕਰਦੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
Advertisement
Advertisement