ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਮੀਨੀ ਵਿਵਾਦ ਕਾਰਨ ਏਐੱਸਆਈ ਸਣੇ ਦੋ ਖ਼ਿਲਾਫ਼ ਕੇਸ ਦਰਜ

08:40 AM Jun 08, 2024 IST

ਰਤੀਆ (ਪੱਤਰ ਪ੍ਰੇਰਕ): ਰਤੀਆ ਇਲਾਕੇ ਦੇ ਪਿੰਡ ਮਹਿਮਦਕੀ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਸਦਰ ਥਾਣੇ ਦੀ ਪੁਲੀਸ ਨੇ ਮੋਫਰ ਨਿਵਾਸੀ ਗੁਰਮੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪੰਜਾਬ ਪੁਲੀਸ ਦੇ ਏਐੱਸਆਈ ਸੰਸਾਰ ਸਿੰਘ ਅਤੇ ਸੁਰੱਖਿਆ ਕਰਮੀ ਮੇਹਰ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਦੁਪਹਿਰ ਜਦੋਂ ਉਹ ਆਪਣੇ ਖੇਤ ਵਿੱਚ ਸੀ ਤਾਂ ਮੋਫਰ ਨਿਵਾਸੀ ਮੇਹਰ ਸਿੰਘ ਅਤੇ ਸੁਰੱਖਿਆ ਕਰਮਚਾਰੀ ਸੰਸਾਰ ਸਿੰਘ ਉਸ ਦੇ ਖੇਤ ਵਿਚ ਆ ਗਏ ਤੇ ਖੇਤ ਵਿਚ ਪਾਈਪਲਾਈਨ ਪੁੱਟਣ ਲੱਗੇ। ਉਨ੍ਹਾਂ ਦੱਸਿਆ ਕਿ ਮੇਹਰ ਸਿੰਘ ਜਿਸ ਸਥਾਨ ’ਤੇ ਪਾਈਪਲਾਈਨ ਲਗਾ ਰਿਹਾ ਸੀ, ਉਸ ਜ਼ਮੀਨ ’ਤੇ ਅਦਾਲਤ ਤੋਂ ਸਟੇਅ ਪ੍ਰਾਪਤ ਸੀ ਅਤੇ ਜਦੋਂ ਇਸ ਲਈ ਉਸ ਨੇ ਰੋਕਿਆ ਤਾਂ ਉਹ ਡਰਾਉਣ ਧਮਕਾਉਣ ਲੱਗਿਆ। ਇਸ ਤੋਂ ਬਾਅਦ ਜਦੋਂ ਸਬੰਧਤ ਪਾਈਪ ਲਾਈਨ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਗਈ ਤਾਂ ਏਐੱਸਆਈ ਸੰਸਾਰ ਸਿੰਘ ਨੇ ਉਸ ਨੂੰ ਆਪਣੀ ਸਰਕਾਰੀ ਪਿਸਟਲ ਦਿਖਾ ਕੇ ਡਰਾਇਆ। ਇਸ ਦੌਰਾਨ ਮੇਹਰ ਸਿੰਘ ਤੇ ਸੰਸਾਰ ਸਿੰਘ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਮੇਹਰ ਸਿੰਘ ਨਾਲ ਜ਼ਮੀਨੀ ਝਗੜਾ ਹੈ ਅਤੇ ਇਸ ਸਬੰਧੀ ਬੁਢਲਾਡਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ।

Advertisement

Advertisement
Advertisement