ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਕਰਨ ’ਤੇ ਰਾਮਗਿਰੀ ਮਹਾਰਾਜ ਵਿਰੁੱਧ ਕੇਸ ਦਰਜ

08:00 AM Aug 18, 2024 IST

ਠਾਣੇ, 17 ਅਗਸਤ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਪੁਲੀਸ ਨੇ ਪੈਗੰਬਰ ਮੁਹੰਮਦ ਅਤੇ ਇਸਲਾਮ ਖ਼ਿਲਾਫ਼ ਕਥਿਤ ਟਿੱਪਣੀ ਕਰਨ ’ਤੇ ਹਿੰਦੂ ਧਾਰਮਿਕ ਆਗੂ ਰਾਮਗਿਰੀ ਮਹਾਰਾਜ ਵਿਰੁੱਧ ਕੇਸ ਦਰਜ ਕੀਤਾ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਨਾਸਿਕ ਜ਼ਿਲ੍ਹੇ ’ਚ ਸਿੰਨਰ ਤਾਲੁਕਾ ਦੇ ਸ਼ਾਹ ਪੰਚਾਲ ਪਿੰਡ ’ਚ ਸਮਾਗਮ ਦੌਰਾਨ ਰਾਮਗਿਰੀ ਮਹਾਰਾਜ ਨੇ ਕਥਿਤ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਮੁੰਬਰਾ ਪੁਲੀਸ ਨੇ ਰਾਮਗਿਰੀ ਮਹਾਰਾਜ ਖ਼ਿਲਾਫ਼ ਬੀਐੈੱਨਐੱਸ ਦੀ ਧਾਰਾ 302 ਸਣੇ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਰਾਮਗਿਰੀ ਖ਼ਿਲਾਫ ਸੂਬੇ ਦੇ ਨਾਸਿਕ ਅਤੇ ਛਤਰਪਤੀ ਸੰਭਾਜੀਨਗਰ ’ਚ ਵੀ ਐੱਫਆਈਆਰ ਦਰਜ ਹਨ। ਰਾਮਗਿਰੀ ਮਹਾਰਾਜ ਨੇ ਕਿਹਾ ਹੈ ਕਿ ਉਸ ਨੇ ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਇਹ ਟਿੱਪਣੀ ਕੀਤੀ ਹੈ। -ਪੀਟੀਆਈ

Advertisement

Advertisement