ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਲਵੇ ਠੇਕੇਦਾਰ ਅਤੇ ਖਣਨ ਸਪਲਾਇਰ ਵਿਰੁੱਧ ਕੇਸ ਦਰਜ

08:17 AM Jun 29, 2024 IST

ਜਗਮੋਹਨ ਸਿੰਘ
ਘਨੌਲੀ, 28 ਜੂਨ
ਰੂਪਨਗਰ ਜ਼ਿਲ੍ਹੇ ਦੇ ਘਨੌਲੀ ਰੇਲਵੇ ਸਟੇਸ਼ਨ ਤੋਂ ਰੇਲਵੇ ਵਿਭਾਗ ਨੂੰ ਖਣਨ ਸਮੱਗਰੀ ਸਪਲਾਈ ਕਰਨ ਵਾਲੇ ਇੱਕ ਠੇਕੇਦਾਰ ਅਤੇ ਠੇਕੇਦਾਰ ਨੂੰ ਖਣਨ ਸਮੱਗਰੀ ਮੁਹੱਈਆ ਕਰਵਾਉਣ ਵਾਲੇ ਖਣਨ ਸਪਲਾਇਰ ਵਿਰੁੱਧ ਜਲ ਸਰੋਤ-ਕਮ-ਖਣਨ ਅਤੇ ਭੂ ਵਿਗਿਆਨ ਵਿਭਾਗ ਰੂਪਨਗਰ ਵੱਲੋਂ ਧੋਖਾਧੜੀ ਸਣੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਵਾਇਆ ਗਿਆ ਹੈ। ਜਲ ਸਰੋਤ ਕਮ ਖਣਨ ਅਤੇ ਭੂ ਵਿਗਿਆਨ ਮੰਡਲ ਰੂਪਨਗਰ ਦੇ ਕਾਰਜਕਾਰੀ ਇੰਜਨੀਅਰ ਹਰਸ਼ਾਂਤ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਜਟਾਣਾ ਦੇ ਵਾਸੀ ਬਚਿੱਤਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਘਨੌਲੀ ਰੇਲਵੇ ਸਟੇਸ਼ਨ ਤੋਂ ਖਣਨ ਸਮੱਗਰੀ ਸਪਲਾਈ ਕਰਨ ਵਾਲਾ ਰੇਲਵੇ ਠੇਕੇਦਾਰ ਅਤੇ ਠੇਕੇਦਾਰ ਨੂੰ ਖਣਨ ਸਮੱਗਰੀ ਸਪਲਾਈ ਕਰਨ ਵਾਲਾ ਅਸ਼ਵਿੰਦਰ ਟਰੇਡਰਜ਼ ਕੋਟਬਾਲਾ ਆਪਸ ਵਿੱਚ ਮਿਲੀਭੁਗਤ ਕਰਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਦੋਹਰੀ ਲੁੱਟ ਕਰ ਰਹੇ ਹਨ। ਵਰਮਾ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਉਪਰੰਤ ਉਨ੍ਹਾਂ ਵੱਲੋਂ ਆਪਣੇ ਵਿਭਾਗ ਦੇ ਤਿੰਨ ਐਸ.ਡੀ.ਓਜ਼ ਰਾਹੀਂ ਸ਼ਿਕਾਇਤ ਦੀ ਜਾਂਚ ਕਰਵਾਈ ਗਈ, ਜਿਸ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਗਏ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਸ਼ਵਿੰਦਰ ਟਰੇਡਰਜ਼ ਵੱਲੋਂ ਠੇਕੇਦਾਰ ਮੈਸ. ਗੋਵਿੰਦ ਸਿੰਘ ਮਥੁਰਾ ਨੂੰ ਜੋ ਸਪਲਾਈ ਦੇ ਬਿਲ ਦਿੱਤੇ ਗਏ ਉਹ ਰਜਿਸਟਰ ਨਹੀਂ ਸਨ। ਅਸ਼ਵਿੰਦਰ ਟਰੇਡਰਜ਼ ਵੱਲੋਂ ਕੋਈ ਵੀ ਪੁਖਤਾ ਪਰਚੇਜ਼ ਨਹੀਂ ਦਿਖਾਈ ਗਈ ਤੇ ਨਾ ਹੀ ਕੋਈ ਸਬੂਤ ਪੇਸ਼ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਊਣਤਾਈਆਂ ਮਿਲਣ ’ਤੇ ਵਿਭਾਗ ਨੇ ਥਾਣਾ ਸ੍ਰੀ ਕੀਰਤਪੁਰ ਸਾਹਿਬ ’ਚ ਅਸ਼ਵਿੰਦਰ ਟਰੇਡਰਜ਼ ਤੇ ਠੇਕੇਦਾਰ ਗੋਵਿੰਦ ਸਿੰਘ ਮਥੁਰਾ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਹੈ।

Advertisement

Advertisement
Advertisement