ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਭਾਜਪਾ ਪ੍ਰਧਾਨ ਖ਼ਿਲਾਫ਼ ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਕੇਸ

05:35 AM Jan 15, 2025 IST

* ਗਾਇਕ ਰੌਕੀ ਮਿੱਤਲ ਵੀ ਕੇਸ ਵਿੱਚ ਨਾਮਜ਼ਦ
* ਭਾਜਪਾ ਆਗੂ ਮੋਹਨ ਲਾਲ ਬੜੌਲੀ ਨੇ ਦੋਸ਼ ਨਕਾਰੇ

Advertisement

ਟ੍ਰਿਬਿਊਨ ਨਿਊਜ਼ ਸਰਵਿਸ
ਸੋਲਨ, 14 ਜਨਵਰੀ
ਕਸੌਲੀ ਪੁਲੀਸ ਨੇ ਹਰਿਆਣਾ ਭਾਜਪਾ ਪ੍ਰਧਾਨ ਮਹੋਨ ਲਾਲ ਬੜੌਲੀ ਅਤੇ ਗਾਇਕ ਰੌਕੀ ਮਿੱਤਲ ਉਰਫ ਜੈ ਭਗਵਾਨ ਖ਼ਿਲਾਫ਼ ਸਮੂਹਿਕ ਜਬਰ-ਜਨਾਹ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। 13 ਦਸੰਬਰ ਨੂੰ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਹਰਿਆਣਾ ਭਾਜਪਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਸਾਖ ਅਤੇ ਸਿਆਸੀ ਕਰੀਅਰ ਨੂੰ ਨੁਕਸਾਨ ਪਹੁੰਚਾਉਣ ਲਈ ਚੱੱਲੀ ਗਈ ਚਾਲ ਹੈ।
ਐੱਫਆਈਆਰ ਅਨੁਸਾਰ ਇਹ ਮਾਮਲਾ 3 ਜੁਲਾਈ 2023 ਦਾ ਹੈ, ਜਦੋਂ ਪੀੜਤਾ ਆਪਣੀ ਦੋਸਤ ਪੂਨਮ ਅਤੇ ਅਮਿਤ ਨਾਲ ਹਿਮਾਚਲ ਪ੍ਰਦੇਸ਼ ਆਈ ਸੀ। ਉਨ੍ਹਾਂ 3 ਜੁਲਾਈ 2023 ਨੂੰ ਸ਼ਾਮ 5 ਵਜੇ ਦੇ ਕਰੀਬ ਕਸੌਲੀ ਦੇ ਹੋਟਲ ਦਾ ਕਮਰਾ ਛੱਡਿਆ ਸੀ। ਇਸ ਦੌਰਾਨ ਘੁੰਮਦਿਆਂ ਉਨ੍ਹਾਂ ਦੀ ਮੁਲਾਕਾਤ ਉਸੇ ਹੋਟਲ ਵਿੱਚ ਰਹਿ ਰਹੇ ਦੋ ਵਿਅਕਤੀਆਂ ਨਾਲ ਹੋਈ। ਇਨ੍ਹਾਂ ’ਚੋਂ ਇਕ ਨੇ ਆਪਣੀ ਪਛਾਣ ਸਿਆਸੀ ਆਗੂ ਮੋਹਨ ਲਾਲ ਬੜੌਲੀ ਵਜੋਂ ਜਦਕਿ ਦੂਜੇ ਨੇ ਆਪਣੀ ਪਛਾਣ ਗਾਇਕ ਰੌਕੀ ਮਿੱਤਲ ਵਜੋਂ ਦੱਸੀ।
ਇਨ੍ਹਾਂ ਦੋਵਾਂ ਨੇ ਦੋਵਾਂ ਔਰਤਾਂ ਨੂੰ ਕਮਰਿਆਂ ਵਿੱਚ ਜਾ ਕੇ ਗੱਲਬਾਤ ਕਰਨ ਲਈ ਕਿਹਾ। ਕਮਰੇ ਵਿੱਚ ਜਾਣ ਮਗਰੋਂ ਰੌਕੀ ਨੇ ਪੀੜਤਾ ਨੂੰ ਆਪਣੇ ਗੀਤ ਵਿੱਚ ਕੰਮ ਕਰਨ ਅਤੇ ਬੜੌਲੀ ਨੇ ਉਸ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਪੇਸ਼ਕਸ਼ ਕੀਤੀ। ਮਗਰੋਂ ਦੋਵਾਂ ਨੇ ਉਨ੍ਹਾਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ਪੂਨਮ ਨੂੰ ਡਰਾਇਆ-ਧਮਕਾਇਆ। ਪੀੜਤਾ ਨੇ ਦੋਸ਼ ਲਾਇਆ ਕਿ ਦੋਵਾਂ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਇਸ ਦੀ ਵੀਡੀਓ ਵੀ ਬਣਾਈ। ਆਪਣੀ ਜਾਨ ਦੇ ਡਰੋਂ ਪੀੜਤਾ ਨੇ ਚੁੱਪ ਰਹਿਣ ਦਾ ਫ਼ੈਸਲਾ ਕੀਤਾ। ਪੀੜਤਾ ਨੇ ਦੋਸ਼ ਲਾਇਆ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਮੁੜ ਪੰਚਕੂਲਾ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਲਨ ਦੇ ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement