ਮੰਦਰ ਦੀਆਂ ਮੂਰਤੀਆਂ ਭੰਨਣ ਦੇ ਦੋਸ਼ ਹੇਠ ਔਰਤ ਖ਼ਿਲਾਫ਼ ਕੇਸ
08:34 AM May 23, 2024 IST
Advertisement
ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਫੌਜੀ ਚੌਕ ਲੁਹਾਰਾ ਸਥਿਤ ਰਾਧਾ ਕ੍ਰਿਸ਼ਨ ਮੰਦਰ ਦੀਆਂ ਮੂਰਤੀਆਂ ਭੰਨਣ ਦੇ ਦੋਸ਼ ਹੇਠ ਇੱਕ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਅਜੈ ਤਿਵਾੜੀ ਵਾਸੀ ਸਤਿਸੰਗ ਘਰ ਫੌਜੀ ਚੌਕ ਲੁਹਾਰਾ ਨੇ ਦੱਸਿਆ ਹੈ ਕਿ ਉਹ ਰਾਧਾ ਕ੍ਰਿਸ਼ਨ ਮੰਦਰ, ਸਤਿਸੰਗ ਘਰ ਫੌਜੀ ਚੌਕ ਲੁਹਾਰਾ ਦਾ ਪੁਜਾਰੀ ਹੈ। ਉਸ ਨੇ ਮੰਦਰ ਜਾ ਕੇ ਵੇਖਿਆ ਕਿ ਸ਼ਨੀ ਦੇਵ ਦੀ ਮੂਰਤੀ ਭੰਨੀ ਪਈ ਸੀ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਰਵੀ ਦੀ ਪਤਨੀ ਨੇਹਾ ਨੇ ਅਜਿਹਾ ਕੀਤਾ ਹੈ। ਥਾਣੇਦਾਰ ਸਾਧੂ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਨੇਹਾ ਪਤਨੀ ਰਵੀ ਵਾਸੀ ਸਤਿਸੰਗ ਘਰ ਫੌਜੀ ਚੌਕ ਲੁਹਾਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement