ਖੁਦਕਸ਼ੀ ਲਈ ਮਜਬੂਰ ਕਰਨ ’ਤੇ ਪਤਨੀ ਖਿਲਾਫ਼ ਕੇਸ
06:53 AM Aug 01, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਜੁਲਾਈ
ਥਾਣਾ ਸਿਟੀ-2 ਦੀ ਪੁਲੀਸ ਨੇ ਪਤਨੀ ਖ਼ਿਲਾਫ਼ ਪਤੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੀੜਤ ਪਿਤਾ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਉਸ ਦਾ ਲੜਕਾ ਬਿਨਾਂ ਕਿਸੇ ਨੂੰ ਦੱਸੇ ਆਪਣੀ ਕਾਰ ਲੈ ਕੇ ਘਰੋਂ ਚਲਾ ਗਿਆ ਸੀ ਅਤੇ 3 ਜੁਲਾਈ ਨੂੰ ਉਨ੍ਹਾਂ ਨੂੰ ਫੋਨ ’ਤੇ ਇਤਲਾਹ ਮਿਲੀ ਕਿ ਉਨ੍ਹਾਂ ਦਾ ਲੜਕਾ ਗੌਰਵ ਸ਼ਰਮਾ ਖੰਨਾ ਨੇੜੇ ਕਾਰ ਵਿੱਚ ਕੋਈ ਜ਼ਹਿਰੀਲੀ ਦਵਾਈ ਪੀ ਕੇ ਬੇਹੋਸ਼ ਪਿਆ ਹੈ। ਜਿਸ ਦੀ ਸਿਵਲ ਹਸਪਤਾਲ ਖੰਨਾ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਗੌਰਵ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਮੋਬਾਈਲ ਤੋਂ ਹਿੰਦੀ ਵਿੱਚ ਮੈਸੇਜ ਟਾਈਪ ਕਰ ਕੇ ਭੇਜਿਆ ਹੈ, ਜਿਸ ਵਿੱਚ ਉਸ ਨੇ ਖੁਦਕਸ਼ੀ ਲਈ ਆਪਣੀ ਪਤਨੀ ਸੋਨਿਕਾ ਸ਼ਰਮਾ ਨੂੰ ਜ਼ਿੰਮੇਵਾਰ ਠਹਿਰਾਇਆ। ਪੁਲੀਸ ਨੇ ਸੋਨਿਕਾ ਵਾਸੀ ਮਨਕੀ ਕਾਨਪੁਰ (ਯੂਪੀ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement