ਕੁੱਟਮਾਰ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ
10:51 AM Nov 09, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਨਵੰਬਰ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਕੁੱਟਮਾਰ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਕੁਸ਼ ਕੁਮਾਰ ਗਿਰੀ ਵਾਸੀ ਗੇਂਦਾ ਕਲੋਨੀ ਪਿੰਡ ਨੰਦਪੁਰ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਉਹ ਪਿੰਡ ਪਵਾ ਸਥਿਤ ਈਸਟਮੈਨ ਕਾਸਟ ਐਂਡ ਫੋਰਜ ਕੰਪਨੀ ’ਚ ਬਤੋਰ ਹੈਲਪਰ ਨੌਕਰੀ ਕਰਦਾ ਹੈ। ਉਸ ਨੇ ਕਿਹਾ ਕਿ ਕੰਮ ਦੌਰਾਨ ਪਖਾਨੇ ਸਾਫ਼ ਕਰਨ ਵਾਲੀ ਔਰਤ ਬੇਬੀ ਨੇ ਉਸ ਨੂੰ ਪਖਾਨੇ ਵਿੱਚ ਬਾਹਰੋਂ ਪਾਈਪ ਨਾਲ ਪਾਣੀ ਪਾਉਣ ਲਈ ਕਿਹਾ ਪਰ ਜਦੋਂ ਉਸ ਨੇ ਮਨਾ ਕਰ ਦਿੱਤਾ ਤਾਂ ਬੇਬੀ ਨੇ ਝਾੜੂ ਨਾਲ ਉਸ ਦੀ ਕੁੱਟ ਮਾਰ ਕੀਤੀ। ਸ਼ਾਮ 5.40 ’ਤੇ ਬੇਬੀ ਨੇ ਆਪਣੇ ਲੜਕੇ ਤੇ ਪਤੀ ਨੂੰ ਫੈਕਟਰੀ ਬੁਲਾ ਕੇ ਮੁੜ ਉਸ ਦੀ ਕੁੱਟ ਮਾਰ ਕੀਤੀ। ਥਾਣੇਦਾਰ ਨੇ ਦੱਸਿਆ ਕਿ ਦੇਸ ਪਾਲ ਤੇ ਅਨੀਕੇਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement