ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧੋਖਾਧੜੀ ਦੇ ਦੋਸ਼ ਹੇਠ ਟਰੈਵਲ ਏਜੰਟ ਖ਼ਿਲਾਫ਼ ਕੇਸ

07:25 AM Apr 23, 2024 IST

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, ਮੁੱਲਾਂਪੁਰ, 22 ਅਪਰੈਲ
ਥਾਣਾ ਦਾਖਾ ਦੀ ਪੁਲੀਸ ਨੇ ਮੁੱਲਾਂਪੁਰ ਦੇ ਟਰੈਵਲ ਏਜੰਟ ਵੱਲੋਂ ਵਾਪਸੀ ਦੀਆਂ ਟਿਕਟਾਂ ਧੋਖੇ ਨਾਲ ਰੱਦ ਕਰਵਾ ਕੇ ਪੌਣੇ ਦੋ ਲੱਖ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਜਾਂਚ ਅਫ਼ਸਰ ਆਤਮਾ ਸਿੰਘ ਅਨੁਸਾਰ ਪਿੰਡ ਕੋਟਮਾਨਾ ਵਾਸੀ ਅੰਮ੍ਰਿਤਪਾਲ ਸਿੰਘ ਨੇ ਜ਼ਿਲ੍ਹਾ ਮੁਖੀ ਲੁਧਿਆਣਾ (ਦਿਹਾਤੀ) ਨੂੰ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਸੁਖ ਆਨਲਾਈਨ ਸਰਵਿਸ ਦੇ ਮਾਲਕ ਸੁਖਵੀਰ ਸਿੰਘ ਉਰਫ਼ ਸੁੱਖਾ ਨੇ ਵਾਪਸੀ ਦੀਆਂ ਟਿਕਟਾਂ ਧੋਖੇ ਨਾਲ ਰੱਦ ਕਰਵਾ ਕੇ ਪੈਸੇ ਖ਼ੁਦ ਰੱਖ ਲਏ ਅਤੇ ਫ਼ਰਜ਼ੀ ਟਿਕਟਾਂ ਦੇ ਦਿੱਤੀਆਂ। ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਆਦੇਸ਼ ’ਤੇ ਸੁਖਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਾਇਆ ਕਿ ਆਸਟ੍ਰੇਲੀਆ ਰਹਿੰਦੇ ਚਾਚਾ ਗੁਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਲਈ ਭਾਰਤ ਆਉਣ ਜਾਣ ਦੀਆਂ ਟਿਕਟਾਂ ਮੁੱਲਾਂਪੁਰ ਦੇ ਟਰੈਵਲ ਏਜੰਟ ਸੁੱਖ ਆਨਲਾਈਨ ਦੇ ਮਾਲਕ ਸੁਖਵੀਰ ਸਿੰਘ ਉਰਫ਼ ਸੁੱਖਾ ਤੋਂ ਕਰਵਾਈਆਂ ਸੀ। 27 ਮਾਰਚ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਵਾਪਸੀ ਦੀਆਂ ਟਿਕਟਾਂ ਰੱਦ ਕਰਵਾ ਕੇ ਪੈਸੇ ਖਾ ਲਏ।

Advertisement

ਲੋਨ ਕੰਪਨੀ ਦੇ ਮੈਨੇਜਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਹਦਾਇਤ

ਜਗਰਾਉਂ (ਪੱਤਰ ਪ੍ਰੇਰਕ): ਇੱਥੇ ਇੱਕ ਲੋਨ ਕੰਪਨੀ ਦੀ ਸ਼ਾਖਾ ਜਗਰਾਉਂ ਦੇ ਮੈਨੇਜਰ ਮਨਪ੍ਰੀਤ ਸਿੰਘ ਵਾਸੀ ਪਿੰਡ ਚੜਿੱਕ (ਮੋਗਾ) ਨੇ ਆਪਣੀ ਕੰਪਨੀ ਦੇ ਫੀਲਡ ਅਫਸਰ ਅਤੇ ਮੈਨੇਜਰ ਦੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੇ ਹੋਰ ਸਾਥੀਆਂ ਨਾਲ ਮਿਲੀਭੁਗਤ ਕਰਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਫਰਜ਼ੀ ਲੋਕਾਂ ਦੇ ਨਾਮ ਲੋਨ ਪਾਸ ਕਰਕੇ ਪੈਸੇ ਹੜੱਪ ਲਏ ਹਨ। ਇਸ ਤੋਂ ਇਲਾਵਾ ਕੰਪਨੀ ਦੇ ਗਾਹਕਾਂ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਉਗਰਾਹ ਕੇ ਕੰਪਨੀ ਨੂੰ ਜਮ੍ਹਾਂ ਨਾ ਕਰਵਾ ਵੀ ਧੋਖਾਧੜੀ ਕੀਤੀ ਹੈ। ਇਸ ਸਬੰਧ ’ਚ ਓਜਸਵ ਵਿੱਗ ਵਾਸੀ ਇਸਲਾਮਾਬਾਦ (ਅੰਮ੍ਰਿਤਸਰ) ਨੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੂੰ ਲਿਖਤੀ ਸ਼ਿਕਾਇਤੀ ਕੀਤੀ। ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਦੇ ਹੁਕਮ ਜਾਰੀ ਕੀਤੇ ਹਨ।

Advertisement
Advertisement
Advertisement