ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੈਕਟਰੀ ਦੇ ਮੀਟਰ ਤੋਂ ਹੋਏ ਝਗੜੇ ’ਚ ਤਿੰਨ ਖ਼ਿਲਾਫ਼ ਕੇਸ

11:20 AM Jul 08, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੁਲਾਈ
ਇੱਥੇ ਵੱਖ-ਵੱਖ ਥਾਵਾਂ ’ਤੇ ਹੋਏ ਲੜਾਈ ਝਗੜਿਆਂ ਅਤੇ ਕੁੱਟਮਾਰ ਸਬੰਧੀ ਪੁਲੀਸ ਵੱਲੋਂ ਛੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੇ ਇੱਕ ਸਾਂਝੀ ਫੈਕਟਰੀ ਦੇ ਮੀਟਰ ਨੂੰ ਲੈ ਕੇ ਭਾਈਵਾਲਾਂ ਵਿੱਚ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰਾਜੌਰੀ ਗਾਰਡਨ ਬਾੜੇਵਾਲ ਰੋਡ ਵਾਸੀ ਰਵੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਸਾਂਝੀ ਹੌਜਰੀ ਫੈਕਟਰੀ ਮੁਹੱਲਾ ਫਤਿਹਗੰਜ, ਨੇੜੇ ਬਾਬਾ ਥਾਨ ਸਿੰਘ ਰੋਡ ਵਿੱਚ ਹੈ। ਇਸ ਦੀ ਰਜਿਸਟਰੀ ਉਸ ਦੀ ਮਾਤਾ ਸ਼ਿਲਾ ਕਪੂਰ ਦੇ ਨਾਮ ’ਤੇ ਹੈ।‌ ਦੋਵਾਂ ਭਰਾਵਾਂ ਦਾ ਫੈਕਟਰੀ ਨੂੰ ਲੈ ਕੇ ਆਪਸੀ ਵਿਵਾਦ ਵੀ ਹੈ। ਉਸ ਦੀ ਮਾਤਾ ਨੇ ਹੌਜਰੀ ਵਿੱਚ ਉਨ੍ਹਾਂ ਦੇ ਨਾਮ ’ਤੇ ਲੱਗਿਆ ਬਿਜਲੀ ਮੀਟਰ ਦਾ ਕੁਨੈਕਸ਼ਨ ਕਟਾਉਣ ਸਬੰਧੀ ਬਿਜਲੀ ਦਫ਼ਤਰ ਦਰਖ਼ਾਸਤ ਦਿੱਤੀ ਹੋਈ ਸੀ। ਇਸ ’ਤੇ ਕਾਰਵਾਈ ਕਰਦਿਆਂ ਪਾਵਰਕੌਮ ਦੇ ਮੁਲਾਜ਼ਮ ਮੀਟਰ ਦਾ ਕੁਨੈਕਸਨ ਕੱਟਣ ਵਾਸਤੇ ਆਏ। ਇਸ ਦੌਰਾਨ ਉਹ ਸਣੇ ਆਪਣੀ ਮਾਤਾ ਨਾਲ ਮੌਕੇ ’ਤੇ ਪਹੁੰਚੇ ਤਾਂ ਅਨੀਸ਼ ਕਪੂਰ, ਓਮ ਪ੍ਰਕਾਸ਼ ਮਲਹੋਤਰਾ (ਟਿੰਕੂ) ਅਤੇ ਮਨੋਜ ਮਲਹੋਤਰਾ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਨੋਂ-ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਗਮਦੂਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਤਿੰਨ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਹੱਲਾ ਸ਼ਿਵਾ ਜੀ ਨਗਰ ਵਾਸੀ ਬਲਵੰਤ ਕੱਕੜ ਨੇ ਦੱਸਿਆ ਕਿ ਉਸ ਨੇ ਕਰੀਬ ਚਾਰ ਸਾਲ ਪਹਿਲਾਂ ਗਜਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਆਪਣੀ ਇੱਕ ਦੁਕਾਨ ਤਾਜਪੁਰ ਚੌਕ ਵਿੱਚ ਕਿਰਾਏ ’ਤੇ ਦਿੱਤੀ ਸੀ ਜੋ ਉਸ ਨੇ ਮਿਤੀ 2 ਜੁਲਾਈ 2024 ਨੂੰ ਖਾਲੀ ਕਰ ਦਿੱਤੀ ਸੀ। ਦੁਕਾਨ ਚੈੱਕ ਕਰਨ ਤੋਂ ਬਾਅਦ ਉਸ ਦੀ ਗਜਿੰਦਰ ਸਿੰਘ ਨਾਲ ਦੁਕਾਨ ਵਿੱਚ ਹੋਏ ਨੁਕਸਾਨ ਦੀ ਮੁਰੰਮਤ ਕਰਾਉਣ ਸਬੰਧੀ ਬਹਿਸਬਾਜ਼ੀ ਹੋਈ ਤਾਂ ਗਜਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦਾ ਮੋਬਾਈਲ ਫੋਨ ਵੀ ਭੰਨ੍ਹ ਦਿੱਤਾ ਅਤੇ ਮੌਕੇ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗਜਿੰਦਰ ਸਿੰਘ, ਸੁਨੀਲ ਕੁਮਾਰ ਅਤੇ ਰੋਸ਼ਨ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement