ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧੋਖਾਧੜੀ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ

08:33 AM May 10, 2024 IST

ਪੱਤਰ ਪ੍ਰੇਰਕ
ਜਗਰਾਉਂ, 9 ਮਈ
ਥਾਣਾ ਸਦਰ ਦੇ ਪਿੰਡ ਗਗੜਾ ਦੇ ਰਹਿਣ ਵਾਲੇ ਇੱਕ ਪਰਿਵਾਰ ਵੱਲੋਂ ਆਪਣੀ ਜ਼ਮੀਨ ਦਾ ਸੌਦਾ ਕਰਕੇ ਲੱਖਾਂ ਰੁਪਏ ਵਸੂਲਣ ਮਗਰੋਂ ਰਜਿਸਟਰੀ ਨਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲੀਸ ਨੇ ਇੱਕ ਔਰਤ ਸਮੇਤ ਤਿੰਨ ਖਿਲਾਫ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਜ਼ਮੀਨ ਦੇ ਖਰੀਦਦਾਰ ਪਵਨਦੀਪ ਸਿੰਘ ਢਿੱਲੋਂ ਵਾਸੀ ਬੀ.ਆਰ.ਐਸ ਨਗਰ (ਲੁਧਿਆਣਾ) ਨੇ ਇੱਕ ਜ਼ਮੀਨ ਦਾ ਟੁੱਕੜਾ ਪਿੰਡ ਗਗੜਾ ਦੇ ਹਰਜੀਤ ਸਿੰਘ, ਕੁਲਜਿੰਦਰ ਕੌਰ ਅਤੇ ਅਵਨਿੰਦਰ ਸਿੰਘ ਤੋਂ ਖਰੀਦਿਆ ਸੀ। ਇਸ ਲਈ ਗਵਾਹਾਂ ਦੀ ਹਾਜ਼ਰੀ ’ਚ ਪਵਨਦੀਪ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ 55 ਲੱਖ ਰੁਪਏ ਬਿਆਨੇ ਦੇ ਤੌਰ ’ਤੇ ਦੇ ਦਿੱਤੇ ਅਤੇ ਰਜਿਸਟਰੀ ਕਰਵਾਉਣ ਦੀ ਤਾਰੀਕ ਮਿੱਥ ਲਈ। ਪਰ ਰੁਪਏ ਪ੍ਰਾਪਤ ਕਰ ਹਰਜੀਤ ਸਿੰਘ, ਕੁਲਜਿੰਦਰ ਕੌਰ ਅਤੇ ਅਵਨਿੰਦਰ ਸਿੰਘ ਨੇ ਇੱਕ ਪੁਰਾਣੀ ਤਰੀਕ ’ਤੇ ਤਹਿਸੀਲ ’ਚ ਹਾਜ਼ਰੀ ਲਗਵਾ ਕੇ ਪਵਨਦੀਪ ਸਿੰਘ ਨੂੰ ਰਜਿਸਟਰੀ ਕਰਵਾਉਣ ਤੋਂ ਜਵਾਬ ਦੇ ਦਿੱਤਾ। ਇਸ ਮਗਰੋਂ ਪਵਨਦੀਪ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਸੀਨੀਅਰ ਪੁਲੀਸ ਕਪਤਾਨ ਨੂੰ ਸ਼ਿਕਾਇਤ ਕੀਤੀ, ਜਿਸ ਦੀ ਪੜਤਾਲ ਡੀ.ਐੱਸ.ਪੀ ਅਨਿਲ ਕੁਮਾਰ ਨੇ ਕੀਤੀ ਅਤੇ ਤਿੰਨਾਂ ਨੂੰ ਕਸੂਰਵਾਰ ਠਹਿਰਾਇਆ ਗਿਆ। ਪੁਲੀਸ ਨੇ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਹਰਜੀਤ ਸਿੰਘ, ਕੁਲਜਿੰਦਰ ਕੌਰ ਅਤੇ ਅਵਨਿੰਦਰ ਸਿੰਘ ਖਿਲਾਫ ਕੇਸ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਵਿੱਚ ਕੁਲਜਿੰਦਰ ਕੌਰ ਅਤੇ ਅਵਨਿੰਦਰ ਸਿੰਘ ਆਪਸ ਵਿੱਚ ਮਾਂ-ਪੁੱਤ ਹਨ।

Advertisement

Advertisement
Advertisement