ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁੱਟਮਾਰ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ

07:46 AM Nov 13, 2024 IST

ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ):

Advertisement

ਇੱਥੋਂ ਕੱਲ੍ਹ ਪਟਿਆਲਾ ਜਾ ਰਹੇ ਪੀਆਰਟੀਸੀ ਬੱਸ ਦੇ ਚਾਲਕ ਤੇ ਕੰਡਕਟਰ ਨਾਲ ਬਦਸਲੂਕੀ ਕਰਨ ਦੇ ਮਾਮਲੇ ’ਚ ਪੁਲੀਸ ਨੇ ਕਾਰ ਚਾਲਕ ਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਪੀਆਰਟੀਸੀ ਬੱਸ ਦੇ ਕੰਡਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੀ ਡਿਊਟੀ ਦੌਰਾਨ ਡਰਾਈਵਰ ਵਿਜੈ ਕੁਮਾਰ ਨਾਲ ਜ਼ੀਰਕਪੁਰ ਤੋਂ ਪਟਿਆਲੇ ਨੂੰ ਜਾ ਰਿਹਾ ਸੀ। ਦੁਪਹਿਰ ਡੇਢ ਵਜੇ ਕਾਰ ਚਾਲਕ ਗੁਨੀਤ ਸਿੰਘ ਨੇ ਅੱਗੇ ਲੰਘਣ ਤੋਂ ਡਰਾਈਵਰ ਨਾਲ ਝਗੜਾ ਕੀਤਾ। ਕਾਰ ਚਾਲਕ ਨੇ ਫੋਨ ਕਰ ਕੇ ਆਪਣੇ ਦੋ ਅਣਪਛਾਤੇ ਸਾਥੀ ਬੁਲਾ ਲਏ ਜਿਨ੍ਹਾਂ ਨਾਲ ਰਲ ਕੇ ਉਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ। ਪੀੜਤਾਂ ਨੇ ਜਦੋਂ ਅੱਡਾ ਇੰਚਾਰਜ ਸਬ-ਇੰਸਪੈਕਟਰ ਰਾਜਬਲਵਿੰਦਰ ਸਿੰਘ ਨੂੰ ਬੁਲਾਇਆ ਤਾਂ ਮੁਲਜ਼ਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਬਲਟਾਣਾ ਚੌਕੀ ਇੰਚਾਰਜ ਥਾਣੇਦਾਰ ਸਤਨਾਮ ਸਿੰਘ ਨੇ ਕਾਰ ਚਾਲਕ ਗੁਨੀਤ ਸਿੰਘ ਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement
Advertisement