ਸਟੈਚੂ ਆਫ ਯੂਨਿਟੀ ’ਤੇ ਤਰੇੜਾਂ ਆਉਣ ਦੀ ਅਫਵਾਹ ਫੈਲਾਉਣ ਵਾਲੇ ਖ਼ਿਲਾਫ਼ ਕੇਸ
06:49 PM Sep 10, 2024 IST
ਕੇਵੜੀਆ, 10 ਸਤੰਬਰ
ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਵਿਅਕਤੀ ਨੇ ਪੋਸਟ ਪਾ ਕੇ ਦਾਅਵਾ ਕੀਤਾ ਸੀ ਕਿ ਗੁਜਰਾਤ ਵਿਚ ਸਟੈਚੂ ਆਫ ਯੂਨਿਟੀ ’ਤੇ ਤਰੇੜਾਂ ਆ ਗਈਆਂ ਹਨ ਤੇ ਇਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਪੁਲੀਸ ਨੇ ਜਾਂਚ ਤੋਂ ਬਾਅਦ ਮਾਮਲੇ ਨੂੰ ਝੂਠਾ ਪਾਇਆ ਤੇ ਅਫਵਾਹ ਫੈਲਾਉਣ ਵਾਲੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਵਜੋਂ ਉਨ੍ਹਾਂ ਦੀ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਚ 182 ਮੀਟਰ ਉੱਚੀ ਮੂਰਤੀ ਬਣਾਈ ਗਈ ਹੈ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਇਸ ਮੂਰਤੀ ਦੇ ਡਿੱਗਣ ਬਾਰੇ ਪੋਸਟ ਇਸ ਵੇਲੇ ਉਪਲਬਧ ਨਹੀਂ ਹੈ ਕਿਉਂਕਿ ਐਕਸ ਦੇ ਯੂਜ਼ਰ ਨੇ ਇਸ ਨੂੰ ਡਿਲੀਟ ਕਰ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਆਮ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਝੂਠੀ ਜਾਣਕਾਰੀ ਤੇ ਅਫਵਾਹ ਫੈਲਾਉਣ ਵਾਲੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੀਟੀਆਈ
Advertisement
Advertisement