ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਜਾਇਜ਼ ਖਣਨ ਖ਼ਿਲਾਫ਼ ਬੋਲਣ ਵਾਲੇ ਵਿਰੁੱਧ ਕੇਸ

10:47 AM Jun 16, 2024 IST

ਦੀਪਕ ਠਾਕੁਰ
ਤਲਵਾੜਾ, 15 ਜੂਨ
ਤਲਵਾੜਾ ਖ਼ੇਤਰ ’ਚ ਚੱਲਦੇ ਕਥਿਤ ਖਣਨ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਅਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਕਾਰਜਕਾਰੀ ਸਕੱਤਰ ਮਨੋਜ ਕੁਮਾਰ ਖ਼ਿਲਾਫ਼ ਹਾਜੀਪੁਰ ਪੁਲੀਸ ਨੇ ਕੇਸ ਦਰਜ ਕੀਤਾ ਹੈ। ਸੰਘਰਸ਼ ਕਮੇਟੀ ਨੇ ਪੁਲੀਸ ਕਾਰਵਾਈ ਨੂੰ ਫਰਜ਼ੀ ਕਰਾਰ ਦਿੱਤਾ ਹੈ। ਟਿੱਪਰ ਚਾਲਕ ਨੇ ਹਾਜੀਪੁਰ ਪੁਲੀਸ ਕੋਲ ਕੀਤੀ ਸ਼ਿਕਾਇਤ ਦੋਸ਼ ਲਾਇਆ ਕਿ ਹਾਜੀਪੁਰ ਟੀ ਪੁਆਇੰਟ ਕੋਲ ਪਿੱਛੋਂ ਆਏ ਮਨੋਜ ਕੁਮਾਰ ਨੇ ਟਿੱਪਰ ਰੋਕ ਕੇ ਆਪਣੇ ਸਾਥੀਆਂ ਸਣੇ ਉਸ ਨਾਲ ਗਾਲੀ ਗਲੋਚ ਕੀਤਾ ਤੇ ਕੁੱਟਮਾਰ ਕੀਤੀ। ਟਿੱਪਰ ਦਾ ਸ਼ੀਸ਼ਾ ਪੱਥਰ ਮਾਰ ਕੇ ਤੋੜ ਦਿੱਤਾ। ਹਾਜੀਪੁਰ ਪੁਲੀਸ ਨੇ ਟਿੱਪਰ ਚਾਲਕ ਦੀ ਸ਼ਿਕਾਇਤ ’ਤੇ ਮਨੋਜ ਕੁਮਾਰ ਅਤੇ 4/5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਹਾਜੀਪੁਰ ਪੁਲੀਸ ਦੀ ਇੱਕਤਰਫ਼ਾ ਕਾਰਵਾਈ ਨੂੰ ਝੂਠਾ, ਫਰਜ਼ੀ ਅਤੇ ਖਣਨ ਮਾਫੀਆ ਦੇ ਦਬਾਅ ਹੇਠ ਕੀਤੀ ਕਾਰਵਾਈ ਕਰਾਰ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਕਾਰਜਕਾਰੀ ਸਕੱਤਰ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਇੱਕ ਧਾਰਮਿਕ ਸਥਾਨ ’ਤੇ ਜਾ ਰਿਹਾ ਸੀ ਤਾਂ ਹਾਜੀਪੁਰ ਤੋਂ ਪਿੱਛੇ ਇੱਕ ਬਜਰੀ ਨਾਲ ਲੱਦਿਆ ਓਵਰਲੋਡ ਟਿੱਪਰ ਆਇਆ ਤੇ ਇਸ ’ਚੋਂ ਕਿਰ ਰਹੀ ਬੱਜਰੀ ਕਾਰ ਦੇ ਸ਼ੀਸ਼ੇ ’ਤੇ ਵੱਜ ਰਹੀ ਸੀ, ਉਸ ਨੇ ਟੀ-ਪੁਆਇੰਟ ਕੋਲ ਪੁਲੀਸ ਨਾਕੇ ’ਤੇ ਤਾਇਨਾਤ ਮਹਿਲਾ ਮੁਲਾਜ਼ਮ ਦੀ ਮੌਜ਼ੂਦਗੀ ਵਿੱਚ ਟਿੱਪਰ ਰੋਕਿਆ ਅਤੇ ਚਾਲਕ ਨੂੰ ਟਿੱਪਰ ’ਤੇ ਤ੍ਰਿਪਾਲ ਪਾਉਣ ਲਈ ਕਿਹਾ ਸੀ। ਸੰਘਰਸ਼ ਕਮੇਟੀ ਦੇ ਬੋਧਰਾਜ ਤਲਵਾੜਾ, ਪ੍ਰੋ. ਹਰਸ਼ ਮਹਿਤਾ, ਅਵਤਾਰ ਕ੍ਰਿਸ਼ਨ, ਕੈਪਟਨ ਰਾਜੇਸ਼ ਹਰੜਬਾੜਾ, ਕੈਪਟਨ ਜੋਗਿੰਦਰ ਸਿੰਘ, ਬਲਾਕ ਸਮਿਤੀ ਮੈਂਬਰ ਨਰੇਸ਼ ਕੁਮਾਰ ਨੀਤੂ, ਪੰਚਾਇਤ ਯੂਨੀਅਨ ਤਲਵਾੜਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕੀਤੀ ਹੈ।

Advertisement

Advertisement
Advertisement