ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੋਟਾਂਂ ਪਾੜਨ ਵਾਲੇ ਖ਼ਿਲਾਫ਼ ਕੇਸ

07:17 AM Oct 18, 2024 IST

ਪੱਤਰ ਪ੍ਰੇਰਕ
ਭਵਾਨੀਗੜ੍ਹ, 17 ਅਕਤੂਬਰ
ਇੱਥੋਂ ਨੇੜਲੇ ਪਿੰਡ ਸੰਗਤਪੁਰਾ ਵਿੱਚ ਪੰਚਾਇਤੀ ਚੋਣਾਂ ਦੀ ਗਿਣਤੀ ਸਮੇਂ ਇੱਕ ਵਿਅਕਤੀ ਨੂੰ ਵੋਟ ਪਰਚੀਆਂ ਪਾੜਨ ਦੇ ਦੋਸ਼ ਹੇਠ ਕਾਬੂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਸੰਗਤਪੁਰਾ ਵਿੱਚ ਵੋਟਾਂ ਦੀ ਗਿਣਤੀ ਦੌਰਾਨ ਇੱਕ ਵਿਅਕਤੀ ਨੇ ਵੋਟਾਂ ਪਾੜ ਦਿੱਤੀਆਂ ਸਨ। ਪੁਲੀਸ ਨੂੰ ਦਰਸ਼ਨ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਵਿੱਚ ਸਰਪੰਚੀ ਦੀ ਉਮੀਦਵਾਰ ਪਰਮਜੀਤ ਕੌਰ ਜਿੱਤ ਰਹੀ ਸੀ। ਇਸੇ ਦੌਰਾਨ ਹਾਰਨ ਵਾਲੀ ਉਮੀਦਵਾਰ ਰਜਿੰਦਰ ਕੌਰ ਦੇ ਪਤੀ ਰਸ਼ਪਿੰਦਰ ਸਿੰਘ ਨੇ ਵੋਟਾਂ ਦੀ ਗਿਣਤੀ ਦੁਬਾਰਾ ਕਰਨ ਦੀ ਮੰਗ ਕੀਤੀ। ਦੁਬਾਰਾ ਗਿਣਤੀ ਕੀਤੀ ਤਾਂ ਵੀ ਪਰਮਜੀਤ ਕੌਰ ਦੀਆਂ 10 ਵੋਟਾਂ ਵੱਧ ਨਿਕਲੀਆਂ। ਇਸ ਮਗਰੋਂ ਰਸ਼ਪਿੰਦਰ ਸਿੰਘ ਨੇ 25 ਪਰਚੀਆਂ ਪਾੜ ਦਿੱਤੀਆਂ।

Advertisement

Advertisement