ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਰਾਪੁਰ ਨੂੰ ਅੱਗ ਤੋਂ ਬਚਾਉਣ ਵਾਲਿਆਂ ਖ਼ਿਲਾਫ਼ ਕੇਸ

08:50 AM May 23, 2024 IST

ਪੱਤਰ ਪ੍ਰੇਰਕ
ਕੁਰਾਲੀ, 22 ਮਈ
ਸ਼ਿਵਾਲਿਕ ਦੀਆਂ ਪਹਾੜੀਆਂ ’ਚ ਵਸੇ ਪਿੰਡ ਤਾਰਾਪੁਰ ਵਿੱਚ ਜੰਗਲ ਨੂੰ ਲੱਗੀ ਅੱਗ ਦੌਰਾਨ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਤੇ ਪਿੰਡ ਵਾਸੀਆਂ ਵਿੱਚ ਹੋਈ ਤਕਰਾਰ ਦਾ ਮਾਮਲਾ ਪੁਲੀਸ ਤੱਕ ਜਾ ਪੁੱਜਾ ਹੈ। ਅੱਗ ਬੁਝਾ ਕੇ ਪਿੰਡ ਨੂੰ ਬਚਾਉਣ ਵਾਲਿਆਂ ਨੂੰ ਪੁਲੀਸ ਕੇਸ ‘ਇਨਾਮ’ ਵਿੱਚ ਮਿਲਿਆ ਹੈ।
ਤਾਰਾਪੁਰ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਦੇ ਜੰਗਲ ਵਿੱਚ ਲੱਗੀ ਅੱਗ ਹਵਾ ਦੇ ਰੁਖ਼ ਕਾਰਨ ਪਿੰਡ ਨੇੜੇ ਆ ਪੁੱਜੀ। ਖ਼ਤਰੇ ਨੂੰ ਦੇਖਦਿਆਂ ਤੁਰੰਤ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਸਰਕਾਰ ਦਾ ਕੋਈ ਕਰਮਚਾਰੀ ਤੇ ਅਧਿਕਾਰੀ ਸਮੇਂ ਸਿਰ ਨਾ ਬਹੁੜਿਆ। ਪਿੰਡ ਦੇ ਫਾਰੈਸਟ ਮੈਨੇਜਮੈਂਟ ਸੁਸਾਇਟੀ ਦੇ ਨੌਜਵਾਨਾਂ ਨੇ ਖ਼ੁਦ ਝਾੜੀਆਂ ਦੀ ਮਦਦ ਨਾਲ ਅੱਗ ’‘ਤੇ ਕਾਬੂ ਪਾਇਆ। ਅੱਗ ਦੇ ਕਾਬੂ ਪੈਣ ਤੋਂ ਬਾਅਦ ਪੁੱਜੇ ਜੰਗਲਾਤ ਦੇ ਕਰਮਚਾਰੀਆਂ ਦੀ ਦੇਰੀ ਸਬੰਧੀ ਕੀਤੇ ਸਵਾਲ ਤੋਂ ਖ਼ਫ਼ਾ ਹੋ ਕੇ ਉਹ ਤਕਰਾਰ ’ਤੇ ਉਤਰ ਆਏ। ਉਨ੍ਹਾਂ ਦੱਸਿਆ ਕਿ ਫਿਰ ਜੰਗਲਾਤ ਵਿਭਾਗ ਦੇ ਫਾਰੈਸਟ ਗਾਰਡ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਤੇ ਮਾਜਰੀ ਪੁਲੀਸ ਨੇ ਪਿੰਡ ਨੂੰ ਅੱਗ ਤੋਂ ਬਚਾਉਣ ਵਾਲਿਆਂ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ ਜੰਗਲ ਵਿੱਚੋਂ ਖੈਰ ਦੀ ਲੱਕੜ ਦੀ ਲਗਾਤਾਰ ਚੋਰੀ ਹੁੰਦੀ ਆ ਰਹੀ ਹੈ ਤੇ ਅੱਗ ਨਾਲ ਕੱਟੀ ਲੱਕੜ ਦੇ ਸਬੂਤਾਂ ਨੂੰ ਖ਼ਤਮ ਕੀਤਾ ਜਾਂਦਾ ਹੈ। ਰਾਜੇਸ਼ ਕੁਮਾਰ, ਹਰਵਿੰਦਰ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਕੁਮਾਰ ਤੇ ਹੋਰਨਾਂ ਨੇ ਜੰਗਲ ਵਿਚੋਂ ਖੈਰ ਦੀ ਲੱਕੜ ਦੀ ਹੁੰਦੀ ਚੋਰੀ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਪੱਤਰ ਲਿਖ ਕੇ ਪਿੰਡ ਵਾਸੀਆਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ।
ਫੋਰੈਸਟ ਗਾਰਡ ਅਮਨ ਯਾਦਵ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨਾਲ ਗ਼ਲਤ ਵਿਹਾਰ ਕੀਤਾ ਜਿਸ ਕਾਰਨ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।

Advertisement

Advertisement