ਜਾਅਲੀ ਚੈੱਕ ਦੇ ਕੇ ਲੱਖਾਂ ਦਾ ਮਾਲ ਖ਼ਰੀਦਣ ਵਾਲੇ ਖ਼ਿਲਾਫ਼ ਕੇਸ
07:27 AM Mar 31, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਮਾਰਚ
ਥਾਣਾ ਟਿੱਬਾ ਦੀ ਪੁਲੀਸ ਨੇ ਜਾਅਲੀ ਚੈੱਕ ਦੇ ਕੇ ਲੱਖਾਂ ਰੁਪਏ ਦਾ ਮਾਲ ਖ਼ਰੀਦਣ ਵਾਲੇ ਵਿਅਕਤੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਤੀਸ਼ ਕੁਮਾਰ ਵਾਸੀ ਸੈਕਟਰ-32-ਏ ਚੰਡੀਗੜ੍ਹ ਰੋਡ ਦੀ ਟਿੱਬਾ ਰੋਡ ’ਤੇ ਥੰਮਨ ਬਿਲਡਿੰਗ ਮਟੀਰੀਅਲਜ਼ ਸਟੋਰ ਦੀ ਦੁਕਾਨ ਹੈ ਜਿੱਥੇ ਉਹ ਸਰੀਆ ਅਤੇ ਸੀਮਿੰਟ ਦਾ ਕਾਰੋਬਾਰ ਕਰਦਾ ਹੈ। ਬਸੰਤ ਐਵੇਨਿਊ ਨੇੜੇ ਰਹਿੰਦੇ ਧੀਰਜ ਕਟਾਰੀਆ ਨੇ ਅਰੁਣਦੀਪ ਸਿੰਘ ਦੀ ਚੈੱਕ ਬੁੱਕ ਵਿੱਚੋਂ ਉਸ ਦੇ ਚੈੱਕ ਦੀ ਵਰਤੋਂ ਕਰਦੇ ਹੋਏ ਦਰਖ਼ਾਸਤੀ ਸਤੀਸ਼ ਕੁਮਾਰ ਨੂੰ ਵਿਸ਼ਵਾਸ ਵਿੱਚ ਲੈ ਕੇ ਉਸ ਪਾਸੋਂ 1 ਲੱਖ 70 ਹਜ਼ਾਰ ਰੁਪਏ ਦਾ ਸਰੀਆ ਖ਼ਰੀਦ ਕੇ ਧੋਖਾਧੜੀ ਕੀਤੀ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement