For the best experience, open
https://m.punjabitribuneonline.com
on your mobile browser.
Advertisement

ਮਹਿਲਾ ਦੇ ਕਤਲ ਦੇ ਦੋਸ਼ ਹੇਠ ਭਤੀਜੇ ਖ਼ਿਲਾਫ਼ ਕੇਸ

08:47 AM Oct 14, 2024 IST
ਮਹਿਲਾ ਦੇ ਕਤਲ ਦੇ ਦੋਸ਼ ਹੇਠ ਭਤੀਜੇ ਖ਼ਿਲਾਫ਼ ਕੇਸ
Advertisement

ਬਨੂੜ (ਪੱਤਰ ਪ੍ਰੇਰਕ): ਇੱਥੇ ਬੱਸ ਸਟੈਂਡ ਦੇ ਸ਼ੈੱਡ ’ਚ ਰਹਿੰਦੇ ਮਜ਼ਦੂਰ ਪਰਿਵਾਰ ਦੀ ਸ਼ੁੱਕਰਵਾਰ ਦੀ ਰਾਤ ਨੂੰ 50 ਸਾਲਾ ਮਹਿਲਾ ਸੁਨੀਤਾ ਦੇ ਕਤਲ ਮਾਮਲੇ ਸਬੰਧੀ ਥਾਣਾ ਬਨੂੜ ਦੀ ਪੁਲੀਸ ਨੇ ਮ੍ਰਿਤਕਾ ਦੇ ਭਤੀਜੇ ਸੁਨੀਲ ਕੁਮਾਰ ਵਾਸੀ ਖੇੜਾ ਫੁਗਨ, ਸਹਾਰਨਪੁਰ (ਯੂਪੀ) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਬਨੂੜ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਕੁਲਦੀਪ ਆਪਣੇ ਮਾਮੇ ਦੇ ਲੜਕੇ ਸੁਨੀਲ ਕੁਮਾਰ ਦੀ ਪਤਨੀ ਨਾਲ ਦੋ ਮਹੀਨੇ ਪਹਿਲਾਂ ਘਰੋਂ ਫ਼ਰਾਰ ਹੋ ਗਿਆ ਸੀ। ਇਸ ਨੂੰ ਲੈ ਕੇ ਉਸ ਦੇ ਸਾਲੇ ਦਾ ਲੜਕਾ ਸੁਨੀਲ ਕਈ ਵਾਰ ਉਨ੍ਹਾਂ ਕੋਲ ਆਇਆ ਤੇ ਕੁਲਦੀਪ ਦੇ ਥਾਂ ਟਿਕਾਣੇ ਬਾਰੇ ਪੁੱਛਦਾ ਰਿਹਾ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।

Advertisement

Advertisement
Advertisement
Author Image

sukhwinder singh

View all posts

Advertisement