ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁੱਟਮਾਰ ਦੇ ਦੋਸ਼ ਹੇਠ ਛੇ ਜਣਿਆਂ ਖ਼ਿਲਾਫ਼ ਕੇਸ

10:55 AM Nov 11, 2024 IST

ਹਰਜੀਤ ਸਿੰਘ
ਜ਼ੀਰਕਪੁਰ, 10 ਨਵੰਬਰ
ਪੁਲੀਸ ਨੇ ਚੰਡੀਗੜ੍ਹ ਵਸਨੀਕ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ, ਕੁਲਦੀਪ ਸਿੰਘ, ਦੀਦਾਰ ਸਿੰਘ, ਉਧਮ ਸਿੰਘ, ਗੋਲਡੀ ਵਜੋਂ ਹੋਈ ਹੈ ਇਨ੍ਹਾਂ ਵਿੱਚ ਇਕ ਅਣਪਛਾਤਾ ਵੀ ਸ਼ਾਮਲ ਹੈ। ਪੁਲੀਸ ਨੂੰ ਜਨਕ ਰਾਜ ਗੁਲਾਟੀ ਵਾਸੀ ਸੈਕਟਰ-36 ਚੰਡੀਗੜ੍ਹ ਨੇ ਦੱਸਿਆ ਕਿ ਲੰਘੇ ਦਿਨੀਂ ਉਹ ਆਪਣੇ ਰਿਸ਼ਤੇਦਾਰ ਅਸ਼ੋਕ ਸਚਦੇਵਾ ਵਾਸੀ ਹਾਈਲੈਂਡ ਪਾਰਕ ਸੁਸਾਇਟੀ ਤੇ ਇਕ ਹੋਰ ਵਿਅਕਤੀ ਮਨਮੋਹਨ ਸਿੰਘ ਨਾਲ ਕਾਰ ਵਿੱਚ ਕਿਸੇ ਕੰਮ ਜਾ ਰਿਹਾ ਸੀ। ਰਾਹ ਵਿੱਚ ਉਨ੍ਹਾਂ ਨੂੰ ਕਾਰ ਸਵਾਰ ਚਾਰ ਜਣਿਆਂ ਨੇ ਘੇਰ ਲਿਆ ਤੇ ਕਾਰ ਵਾਪਸ ਹਾਈਲੈਂਡ ਪਾਰਕ ਕੋਲ ਮੋੜਨ ਨੂੰ ਕਿਹਾ। ਉਹ ਜਦੋਂ ਉਥੇ ਪਹੁੰਚੇ ਤਾਂ ਪਹਿਲਾਂ ਹੀ ਹਮਲਾਵਰਾਂ ਦੇ ਦੋ ਹੋਰ ਦੋਸਤ ਦੀਦਾਰ ਸਿੰਘ ਅਤੇ ਉਧਮ ਖੜ੍ਹੇ ਸਨ। ਇਨ੍ਹਾਂ ਛੇ ਜਣਿਆਂ ਵੱਲੋਂ ਜਨਕ ਰਾਜ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੌਰਾਨ ਉਸ ਦੇ ਚਾਰ ਦੰਦ ਟੁੱਟ ਗਏ। ਮੁਲਜ਼ਮਾਂ ਨੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਵੀ ਖੋਹ ਲਈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਜ਼ਮੀਨੀ ਵਿਵਾਦ ਕਾਰਨ ਹੋਇਆ ਹੈ।
ਉੱਧਰ, ਦੂਜੀ ਧਿਰ ਨੇ ਦੱਸਿਆ ਕਿ ਇਹ ਕੁੱਟਮਾਰ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ ਜਦਕਿ ਜਨਕ ਰਾਜ ਗੁਲਾਟੀ ਆਪਣੇ ਕੁਝ ਸਾਥੀਆਂ ਨਾਲ ਸਟੇਅ ਲੱਗੀ ਹੋਈ ਜ਼ਮੀਨ ਵਿੱਚ ਜ਼ਬਰਦਸਤੀ ਦਾਖ਼ਲ ਹੋਇਆ ਅਤੇ ਝਗੜਾ ਕੀਤਾ ਜਿਸ ਮਗਰੋਂ ਉਹ ਆਪ ਹੀ ਹਸਪਤਾਲ ਦਾਖ਼ਲ ਹੋ ਗਿਆ। ਉਨ੍ਹਾਂ ਵੱਲੋਂ ਵੀ ਦੂਜੀ ਧਿਰ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

Advertisement

Advertisement