For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦੇ ਦੋਸ਼ ਹੇਠ ਸੱਤ ਖ਼ਿਲਾਫ਼ ਕੇਸ

06:58 AM Jun 20, 2024 IST
ਕੁੱਟਮਾਰ ਦੇ ਦੋਸ਼ ਹੇਠ ਸੱਤ ਖ਼ਿਲਾਫ਼ ਕੇਸ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਜੂਨ
ਇੱਥੋਂ ਦੀ ਪੁਲੀਸ ਨੇ ਲੜਾਈ ਝਗੜੇ ਅਤੇ ਕੁੱਟਮਾਰ ਸਬੰਧੀ ਸੱਤ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹਨ। ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੂੰ ਮੁਹੱਲਾ ਕਾਜੀਆਂ ਬਾਜਵਾ ਨਗਰ ਵਾਸੀ ਯੋਗੇਸ਼ ਕੁਮਾਰ ਨੇ ਦੱਸਿਆ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਮੋਜੂਦ ਸੀ ਤਾਂ ਵਿਪਨ ਦੀ ਪਤਨੀ ਮੋਨਿਕਾ ਆਪਣੇ ਭੈਣ ਦੇ ਲੜਕੇ ਨੂੰ ਬਾਥਰੂਮ ਕਰਾਉਣ ਲਈ ਵਿਹੜੇ ਵਿੱਚ ਆਈ ਤਾਂ ਵਿਪਨ ਉਬਰਾਏ, ਵਿਸ਼ਾਲ ਅਤੇ 3-4 ਅਣਪਛਾਤੇ ਵਿਅਕਤੀਆਂ ਨੇ ਗਾਲੀ ਗਲੋਚ ਕਰਕੇ ਉਸਦੀ ਕੁੱਟ ਮਾਰ ਕਰਕੇ ਨੱਕ ਵਿੱਚੋਂ ਖੂਨ ਕੱਢ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਹੌਲਦਾਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪੁਲੀਸ ਨੂੰ ਪਿੰਡ ਝਮੇੜੀ ਵਾਸੀ ਸਰਬਜੀਤ ਕੌਰ ਨੇ ਦੱਸਿਆ ਹੈ ਕਿ ਉਸਨੇ ਆਪਣੇ ਘਰ ਦੇ ਬਾਹਰ ਕੂੜੇ ਨੂੰ ਅੱਗ ਲਗਾਈ ਤਾਂ ਗੁਆਂਢੀ ਗੁਰਜਿੰਦਰ ਸਿੰਘ ਦੇ ਬਾਲਣ ਨੂੰ ਵੀ ਅੱਗ ਲੱਗ ਗਈ, ਜਿਸਤੇ ਉਸਨੇ ਲੜਾਈ ਝਗੜਾ ਕਰਦਿਆਂ ਉਸ ਨੂੰ ਭੱਦੇ ਲਫ਼ਜ਼ ਬੋਲੇ ਤੇ ਦਰੱਖਤ ਦੀ ਸੋਟੀ ਨਾਲ ਉਸਦੀ ਕੁੱਟ ਮਾਰ ਕੀਤੀ। ਉਸਨੇ ਜਦੋਂ ਰੋਲਾ ਪਾਇਆ ਤਾਂ ਉਹ ਮੌਕੇ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਥਾਣੇਦਾਰ ਕੁਲਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×