ਰਾਹੁਲ ਖ਼ਿਲਾਫ਼ ਕੇਸ ਸੱਤਾ ਧਿਰ ਦੀ ਨਿਰਾਸ਼ਾ ਦਾ ਪ੍ਰਤੀਕ: ਪ੍ਰਿਯੰਕਾ
06:27 AM Dec 21, 2024 IST
ਨਵੀਂ ਦਿੱਲੀ:
Advertisement
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਸਬੰਧੀ ਅੱਜ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸੱਤਾ ਧਿਰ ’ਚ ਕਿਸ ਪੱਧਰ ਦੀ ਨਿਰਾਸ਼ਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ਲੋਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਅਪਮਾਨ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ, ‘ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ ਭਾਜਪਾ ਦੇ ਲੋਕਾਂ ਨੇ ਰਾਹੁਲ ਗਾਂਧੀ ਖ਼ਿਲਾਫ਼ ਤਮਾਮ ਕੇਸ ਦਰਜ ਕਰਵਾ ਰੱਖੇ ਹਨ। ਉਹ ਨਿੱਤ ਨਵੀਂ ਐੱਫਆਈਆਰ ਦਰਜ ਕਰਾਉਂਦੇ ਹਨ ਤੇ ਝੂਠ ਬੋਲਦੇ ਹਨ। ਇਸ ਤੋਂ ਉਨ੍ਹਾਂ ਦੀ ਨਿਰਾਸ਼ਾ ਦਾ ਪੱਧਰ ਪਤਾ ਲੱਗਦਾ ਹੈ।’ -ਪੀਟੀਆਈ
Advertisement
Advertisement