ਕੁੱਟਮਾਰ ਦੇ ਦੋਸ਼ ਹੇਠ ਨੌਂ ਖ਼ਿਲਾਫ਼ ਕੇਸ
10:05 AM May 19, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਮਈ
ਥਾਣਾ ਜੋਧੇਵਾਲ ਦੀ ਪੁਲੀਸ ਨੇ ਰੰਜਿਸ਼ ਕਾਰਨ ਕੁੱਟਮਾਰ ਕਰਨ ਵਾਲੇ ਨੌਂ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਆਹੂਜਾ ਮਾਰਕੀਟ ਦਸਮੇਸ਼ ਕਲੋਨੀ ਨੂਰਵਾਲਾ ਰੋਡ ਸਥਿਤ ਦੁਕਾਨ ’ਤੇ ਹਾਜ਼ਰ ਸੀ ਤਾਂ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਕਾਰਨ ਦੁਕਾਨ ਅੰਦਰ ਵੜ੍ਹ ਕੇ ਤੇਜ਼ਧਾਰ ਹਥਿਆਰ ਦਾਤਰ ਅਤੇ ਚਾਕੂ ਨਾਲ ਉਸਦੀ ਕੁੱਟਮਾਰ ਕੀਤੀ। ਥਾਣੇਦਾਰ ਕਰਨਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਈਸ਼ਵਰ ਸਿੰਘ, ਵੰਸ਼ ਠਾਕੁਰ, ਬਲਜਿੰਦਰ ਕੁਮਾਰ ਅਤੇ ਕ੍ਰਿਸ਼ਨਾ ਸਾਹਨੀ ਤੋਂ ਇਲਾਵਾ 4/5 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement