ਪਤਨੀ ਵੱਲੋਂ ਖ਼ੁਦਕੁਸ਼ੀ ਕਰਨ ’ਤੇ ਪਤੀ ਖ਼ਿਲਾਫ਼ ਕੇਸ
08:04 AM Feb 04, 2024 IST
ਪੱਤਰ ਪ੍ਰੇਰਕ
ਬਸੀ ਪਠਾਣਾਂ, 3 ਫਰਵਰੀ
ਇੱਥੇ ਇੱਕ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਮਗਰੋਂ ਪੁਲੀਸ ਨੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਰਮੇਸ਼ਵਰ ਸਾਹਨੀ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦੀ ਧੀ ਊਸ਼ਾ ਰਾਣੀ ਦਾ ਵਿਆਹ ਸੁਬੋਧ ਸਾਹਨੀ ਨਾਲ ਹੋਇਆ ਸੀ| ਕਰੀਬ 4 ਮਹੀਨਿਆਂ ਤੋਂ ਉਸ ਦੀ ਧੀ ਅਤੇ ਜਵਾਈ ਉਨ੍ਹਾਂ ਕੋਲ ਹੀ ਬਸੀ ਪਠਾਣਾਂ ਰੁਕੇ ਹੋਏ ਸਨ ਤੇ ਉਸ ਦਾ ਜਵਾਈ ਸੁਬੋਧ ਸਾਹਨੀ ਅਕਸਰ ਹੀ ਉਸ ਦੀ ਧੀ ਊਸ਼ਾ ਰਾਣੀ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ। ਇਸ ਤੋਂ ਤੰਗ ਆ ਕੇ ਕੱਲ੍ਹ ਊਸ਼ਾ ਰਾਣੀ ਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ। ਇਸ ਬਾਰੇ ਪਤਾ ਲੱਗਣ ’ਤੇ ਉਹ ਊਸ਼ਾ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement