ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਤਨੀ ਦੀ ਕੁੱਟਮਾਰ ’ਤੇ ਪਤੀ ਖ਼ਿਲਾਫ਼ ਕੇਸ

05:58 AM Nov 17, 2024 IST

 

Advertisement

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 16 ਨਵੰਬਰ
ਬੇਲਾ ਪੁਲੀਸ ਨੇ ਨੇੜਲੇ ਪਿੰਡ ਸ਼ੇਖੂਪੁਰ ਦੀ ਔਰਤ ਦੇ ਬਿਆਨਾਂ ’ਤੇ ਉਸ ਦੇ ਪਤੀ ਵਿਰੁੱਧ ਕੁੱਟਮਾਰ ਕਰਨ ’ਤੇ ਕੇਸ ਦਰਜ ਕੀਤਾ ਹੈ। ਚੌਕੀ ਇੰਚਾਰਜ ਐੱਸਆਈ ਹਰਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਸ਼ੇਖੂਪੁਰ ਦੀ ਕੁਲਵਿੰਦਰ ਕੌਰ ਨੇ ਸ਼ਿਕਾਇਤ ਕੀਤੀ ਕਿ ਉਸ ਦਾ ਪਤੀ ਸੁਰਿੰਦਰ ਸਿੰਘ ਨਸ਼ੇ ਦਾ ਆਦੀ ਹੈ ਤੇ ਉਸ ਦੇ ਚਰਿੱਤਰ ’ਤੇ ਸ਼ੱਕ ਕਰਦਾ ਹੈ। ਉਸ ਨੇ ਦੱਸਿਆ ਸੁਰਿੰਦਰ ਨਸ਼ਿਆਂ ਦੀ ਪੂਰਤੀ ਲਈ ਪੈਸਿਆਂ ਦੀ ਮੰਗ ਕਰਦਾ ਹੈ ਪੈਸੇ ਨਾ ਦੇਣ ’ਤੇ ਉਸ ਦੀ ਕੁੱਟਮਾਰ ਕਰਦਾ ਹੈ। ਬੀਤੇ ਦਿਨੀਂ ਸ਼ਰਾਬ ਪੀ ਕੇ ਉਸ ਵਾਈਪਰ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵਾਈਪਰ ਉਸ ਦੇ ਮੱਥੇ ’ਤੇ ਵੱਜਣ ਕਾਰਨ ਖੂਨ ਨਿਕਲਣ ਲੱਗ ਪਿਆ। ਕੁੱਟਮਾਰ ਮਗਰੋਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਭੱਜ ਗਿਆ। ਪੁਲੀਸ ਨੇ ਸੁਰਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement