For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਦਾ ਵਿਆਹ ਕਰਵਾਉਣ ਦੇ ਦੋਸ਼ ਹੇਠ ਮਾਂ ਸਣੇ ਚਾਰ ਖ਼ਿਲਾਫ਼ ਕੇਸ

10:19 AM Jul 05, 2023 IST
ਨਾਬਾਲਗ ਦਾ ਵਿਆਹ ਕਰਵਾਉਣ ਦੇ ਦੋਸ਼ ਹੇਠ ਮਾਂ ਸਣੇ ਚਾਰ ਖ਼ਿਲਾਫ਼ ਕੇਸ
Advertisement

ਪੱਤਰ ਪ੍ਰੇਰਕ
ਯਮੁਨਾਨਗਰ, 4 ਜੁਲਾਈ
ਛਛਰੌਲੀ ਥਾਣਾ ਖੇਤਰ ਦੇ ਇੱਕ ਪਿੰਡ ’ਚ ਇਕ ਨਾਬਾਲਗ ਲੜਕੀ ਦੀ ਸਿਆਣਪ ਕਾਰਨ ਉਸ ਦਾ ਬਾਲ ਵਿਆਹ ਹੋਣ ਤੋਂ ਬਚਾ ਹੋ ਗਿਆ। ਜਾਣਕਾਰੀ ਮੁਤਾਬਕ ਥਾਣਾ ਖੇਤਰ ’ਚ ਇਕ ਮਾਂ ਨੇ ਪੈਸਿਆਂ ਦੇ ਲਾਲਚ ’ਚ ਆਪਣੀ ਨਾਬਾਲਗ ਲੜਕੀ ਦਾ ਵਿਆਹ ਅੱਧਖੜ ਉਮਰ ਦੇ ਵਿਅਕਤੀ ਨਾਲ ਤੈਅ ਕਰ ਦਿੱਤਾ ਸੀ। ਜਦੋਂ ਪੀੜਤ ਲੜਕੀ ਨੂੰ ਇਸ ਬਾਰੇ ਪਤਾ ਲੱਗਿਅਾ ਤਾਂ ਉਸ ਨੇ ਹਿਮਾਚਲ ਪ੍ਰਦੇਸ਼ ਰਹਿੰਦੇ ਆਪਣੇ ਤਾਏ ਨੂੰ ਫ਼ੋਨ ’ਤੇ ਜਾਣਕਾਰੀ ਦੇ ਦਿੱਤਾ ਜਿਸ ’ਤੇ ਤਾਏ ਨੇ ਮੌਕੇ ’ਤੇ ਪਹੁੰਚ ਕੇ ਵਿਆਹ ਨੂੰ ਰੋਕ ਦਿੱਤਾ। ਬਾਅਦ ਵਿੱਚ ਨਾਬਾਲਗ ਲੜਕੀ ਦੀ ਸ਼ਿਕਾਇਤ ਤੇ ਪੁਲੀਸ ਨੇ ਜਾਂਚ ਕਰਨ ਤੋਂ ਬਾਅਦ ਬੱਚੀ ਦੀ ਮਾਤਾ ਤਸੂਬਰ, ਪਿੰਡ ਮਲਿਕਪੁਰ ਖਾਦਰ ਵਾਸੀ ਹੁਸਨ ਬਾਨੋ, ਜੈਧਰ ਵਾਸੀ ਬੁਸ਼ਰਾ ਅਤੇ ਗੁੰਮਥਲਾ ਵਾਸੀ ਕੰਮੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਨੇ ਦੱਸਿਅਾ ਕਿ ਮੁਲਜ਼ਮਾਂ ਨੇ ਲੜਕੇ ਵਾਲਿਆਂ ਤੋਂ ਵਿਆਹ ਲਈ ਮੋਟੀ ਰਕਮ ਲਈ ਸੀ।

Advertisement

Advertisement
Advertisement
Tags :
Author Image

joginder kumar

View all posts

Advertisement