ਇੱਕ ਕਰੋੜ ਦੀ ਧੋਖਾਧੜੀ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ
08:34 AM Mar 02, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਮਾਰਚ
ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਨੇ ਕਾਰੋਬਾਰ ਦੇ ਸਿਲਸਿਲੇ ਵਿੱਚ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਤਹਿਤ ਇੱਕ ਲੜਕੀ ਸਣੇ 5 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗੁਰੂ ਰਾਮ ਦਾਸ ਨਗਰ ਭਾਮੀਆ ਖੁਰਦ ਵਾਸੀ ਸਤਵੰਤ ਸ਼ਰਮਾ ਨੇ ਦੱਸਿਆ ਹੈ ਕਿ ਉਸ ਨੂੰ ਇੱਕ ਲੜਕੀ ਨੇ ਕੈਪੀਟਲ ਕੰਪਨੀ ਭੋਪਾਲ ਤੋਂ ਫੋਨ ਕੀਤਾ। ਉਸ ਨੇ ਪੀੜਤ ਨੂੰ ਸਟੇਟ ਮਾਰਕੀਟ ਅਕਾਊਂਟ ਹੈਂਡਲੀ ਦੇ ਕੰਮ ਵਿੱਚ ਵੱਡੇ ਲਾਭ ਦਾ ਲਾਲਚ ਦੇ ਕੇ ਉਸ ਕੋਲੋਂ ਰਕਮ ਲਗਵਾ ਲਈ ਪਰ ਬਾਅਦ ਵਿੱਚ ਉਸ ਨੇ ਆਪਣੇ ਸਾਥੀਆਂ ਅਮਨ ਵਰਮਾ, ਸਵੇਤਾ ਦੂਬੇ, ਅਭੀਮਨਿਊ ਅਤੇ ਹੋਰਾਂ ਨਾਲ ਮਿਲ ਕੇ ਉਸ ਨਾਲ 1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰੀ। ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੰਪਨੀ ਮਾਲਕ ਤੋਂ ਇਲਾਵਾ ਅਮਨ ਵਰਮਾ, ਸਵੇਤਾ ਦੁੱਬੇ, ਅਭੀਮਨਿਊ ਅਤੇ ਹੋਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement