For the best experience, open
https://m.punjabitribuneonline.com
on your mobile browser.
Advertisement

ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਪੰਜ ਖ਼ਿਲਾਫ਼ ਕੇਸ

07:44 AM Jul 01, 2024 IST
ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਪੰਜ ਖ਼ਿਲਾਫ਼ ਕੇਸ
Advertisement

ਫਗਵਾੜਾ: ਮੁਹੱਲਾ ਸੰਤੋਖਪੁਰਾ ਰੇਲਵੇ ਲਾਈਨਾਂ ’ਤੇ ਹੁਸ਼ਿਆਰਪੁਰ ਦੀ ਕੰਪਨੀ ’ਚ ਕੰਮ ਕਰਦੇ ਇੱਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲੀਸ ਨੇ ਕੰਪਨੀ ਦੇ ਮੈਨੇਜਰ ਸਮੇਤ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਲੰਧਰ ਰੇਲਵੇ ਦੇ ਐੱਸਐੱਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ ਉਨ੍ਹਾਂ ’ਚ ਆਡਿਟ ਟੀਮ ਦੇ ਮੈਨੇਜਰ ਅਪ੍ਰੇਸ਼ਨ ਨੀਰਜ ਸ਼ਰਮਾ, ਆਸ਼ੂ, ਪਵਨ, ਕੁਲਵਿੰਦਰ ਤੇ ਗੁਰਪ੍ਰੀਤ ਸਿੰਘ ਦੇ ਨਾਮ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਸਮਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਜੋ ਦੁਸਾਂਝ ਕਲਾ ਦਾ ਵਾਸੀ ਸੀ ਤੇ ਇਹ ਹੁਸ਼ਿਆਰਪੁਰ ਦੀ ਸੀ.ਐਮ ਐਸੋਸੀਏਟ ਕੰਪਨੀ ’ਚ ਬ੍ਰਾਂਚ ਮੈਨੇਜਰ ਵਜੋਂ ਕੰਮ ਕਰਦਾ ਸੀ ਜਿਥੇ ਕੁਰਕੁਰੇ ਆਦਿ ਬਣਦੇ ਹਨ। ਜਦੋਂ ਉਕਤ ਟੀਮ ਨੇ ਇਸ ਦੀ ਪੜਤਾਲ ਕੀਤੀ ਤਾਂ ਇਸ ਦੇ ਕੰਮਕਾਜ ’ਚ ਕੁੱਝ ਬੇਨਿਯਮੀਆਂ ਨਿਕਲਣ ਦਾ ਮਾਮਲਾ ਜਾਪਦਾ ਹੈ ਜਿਸ ਦੀ ਪੁਲੀਸ ਨੇ ਪੜਤਾਲ ਸ਼ੁਰੂ ਕੀਤੀ ਹੈ ਤੇ ਜਲਦ ਹੀ ਪੜਤਾਲ ਕਰਕੇ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×