For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦੇ ਦੋਸ਼ ਹੇਠ ਪਿਓ-ਪੁੱਤਰ ਖ਼ਿਲਾਫ਼ ਕੇਸ

06:41 AM Aug 27, 2024 IST
ਕੁੱਟਮਾਰ ਦੇ ਦੋਸ਼ ਹੇਠ ਪਿਓ ਪੁੱਤਰ ਖ਼ਿਲਾਫ਼ ਕੇਸ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 26 ਅਗਸਤ
ਵਿਆਹ ਵਿੱਚ ਕੇਟਰਿੰਗ ਦਾ ਕੰਮ ਕਰਨ ਤੋਂ ਬਾਅਦ ਆਪਣੇ ਪੈਸੇ ਲੈਣ ਗਏ ਕੇਟਰਿੰਗ ਸਰਵਿਸ ਦੇ ਮਾਲਕ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਪੁਲੀਸ ਨੇ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਨੀ ਗੋਇਲ ਤੇ ਹਰਿੰਦਰ ਗੋਇਲ ਵਾਸੀ ਬਾਲਾ ਜੀ ਇਨਕਲੇਵ ਵਜੋਂ ਹੋਈ। ਪੁਲੀਸ ਨੂੰ ਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਕਿਸੇ ਜਾਣਕਾਰ ਨੇ ਉਸ ਨੂੰ ਹਰਿੰਦਰ ਗੋਇਲ ਦੇ ਘਰ ਵਿਆਹ ਦੇ ਪ੍ਰੋਗਰਾਮ ਵਿੱਚ ਕੇਟਰਿੰਗ ਦਾ ਕੰਮ ਦਿਵਾਇਆ ਸੀ। ਉਹ ਜਦੋਂ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਆਪਣੀ ਪੇਮੈਂਟ ਲੈਣ ਗਿਆ ਤਾਂ ਹਰਿੰਦਰ ਗੋਇਲ ਤੇ ਉਸ ਦੇ ਪੁੱਤ ਹਨੀ ਗੋਇਲ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਤੁਹਾਡਾ ਖਾਣਾ ਠੀਕ ਨਹੀਂ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹਰਿੰਦਰ ਤੇ ਉਸ ਦੇ ਪੁੱਤਰ ਹਨੀ ਨੇ ਉਸ ਵੱਲੋਂ ਪੈਸੇ ਮੰਗਣ ’ਤੇ ਕੁੱਟਮਾਰ ਆਰੰਭ ਕਰ ਦਿੱਤੀ।

Advertisement

Advertisement
Advertisement
Author Image

Advertisement