ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ ਹੇਠ 20 ਖਿਲਾਫ਼ ਕੇਸ
10:41 AM Oct 26, 2024 IST
Advertisement
ਤਰਨ ਤਾਰਨ(ਪੱਤਰ ਪ੍ਰੇਰਕ):
Advertisement
ਇਥੋਂ ਦੇ ਪਿੰਡ ਜਰਮਸਤਪੁਰ (ਤੇਜਾ ਸਿੰਘ ਵਾਲਾ) ਵਿੱਚ ਪੰਚਾਇਤ ਦੀਆਂ ਚੋਣਾਂ ਦੇ ਖਤਮ ਹੋਣ ਦੇ ਦੋ ਦਿਨ ਬਾਅਦ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ ਜਗੀਰ ਸਿੰਘ ਦੇ ਲੜਕੇ ਬਲਜਿੰਦਰ ਸਿੰਘ ਬੌਬੀ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਬਲਜਿੰਦਰ ਸਿੰਘ 23 ਅਕਤੂਬਰ ਤੱਕ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਲ ਰਿਹਾ। ਉਸ ਨੇ ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੇ ਪਿਤਾ ਜਾਗੀਰ ਸਿੰਘ ਵਲੋਂ ਪਿੰਡ ਦੇ ਇਕ ਹੋਰ ਉਮੀਦਵਾਰ ਦੇ ਵਿਰੋਧ ਵਿੱਚ ਸਰਪੰਚ ਦੀ ਚੋਣ ਲੜੀ ਸੀ ਜਿਸ ਕਰਕੇ ਵਿਰੋਧੀ ਧਿਰ ਦੇ ਸਮਰਥਕਾਂ ਜਗਦੀਪ ਸਿੰਘ, ਸਤਨਾਮ ਸਿੰਘ, ਜਗਪਾਲ ਸਿੰਘ ਪਾਲੀ, ਚੰਦਬੀਰ ਸਿੰਘ, ਸੁਨੀਲ ਤੋਂ ਇਲਾਵਾ 15 ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਹੈ।
Advertisement
Advertisement