ਜੂਆ ਖੇਡਣ ਦੇ ਦੋਸ਼ ਹੇਠ 17 ਖ਼ਿਲਾਫ਼ ਕੇਸ, ਤਿੰਨ ਕਾਬੂ
10:44 AM Nov 10, 2024 IST
ਲੁਧਿਆਣਾ:
Advertisement
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਜੂਆ ਖੇਡਣ ਦੇ ਦੋਸ਼ ਹੇਠ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ 14 ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣੇਦਾਰ ਸੁਭਾਸ਼ ਰਾਜ ਨੇ ਦੱਸਿਆ ਕਿ ਪੁਲੀਸ ਨੂੰ ਮੁਖ਼ਬਰ ਖਾਸ ਦੀ ਇਤਲਾਹ ਮਿਲੀ ਕਿ ਹੋਟਲ ਰੋਇਲ ਕਰਾਊਨ, ਪਿੰਡ ਝੱਮਟ ਦੇ ਕਮਰਾ ਨੰਬਰ 103 ਅਤੇ 104 ਵਿੱਚ ਬੈਠੇ ਕੁੱਝ ਲੋਕ ਜੂਆ ਖੇਡ ਰਹੇ ਹਨ। ਪੁਲੀਸ ਪਾਰਟੀ ਨੇ ਛਾਪਾਮਾਰੀ ਕਰਕੇ ਦੀਪਕ ਆਨੰਦ, ਕਿਸ਼ਨ ਲਾਲ ਅਤੇ ਰਾਜੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਡੋਡਾ, ਗੌਰਵ ਮਹਿਤਾ, ਮਨਦੀਪ ਸਿੰਘ, ਸੈਂਟੀ ਸ਼ੂਟਰ, ਮੁਕੁਲ ਅਤੇ 9 ਹੋਰ ਅਣਪਛਾਤੇ ਵਿਅਕਤੀ ਫ਼ਰਾਰ ਹੋ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement