ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁੱਟਮਾਰ ਕਰਨ ਤੇ ਪਰਸ ਖੋਹਣ ਦੇ ਦੋਸ਼ ਹੇਠ 16 ਖ਼ਿਲਾਫ਼ ਕੇਸ

11:32 AM May 27, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਮਈ
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਗੁਰੂ ਨਾਨਕ ਮਾਰਕੀਟ ਮਿਲਰ ਗੰਜ ਵਾਸੀ ਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਗੁਰੂ ਨਾਨਕ ਮਾਰਕੀਟ ਵਿਚੋਂ ਕਟਰ ਮਸ਼ੀਨ ਲੈਣ ਗਿਆ ਸੀ ਤਾਂ ਕੁੱਝ ਲੋਕਾਂ ਨਾਲ ਗੱਡੀ ਪਾਸੇ ਕਰਨ ਨੂੰ ਲੈ ਕੇ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਨਾਲ ਉਸ ਨੂੰ ਸੱਟਾਂ ਲੱਗੀਆਂ। ਉਹ ਉਸ ਦਾ ਪਰਸ, ਜਿਸ ਵਿੱਚ ਅਧਾਰ ਕਾਰਡ, ਪੈਨ ਕਾਰਡ ਅਤੇ 6300 ਰੁਪਏ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸਤਪਾਲ ਕੁਮਾਰ ਵਾਸੀ ਜੁਝਾਰ ਨਗਰ, ਬੱਬੂ, ਉਸ ਦਾ ਭਰਾ, ਪਿਤਾ ਸੇਵਾ ਸਿੰਘ, ਮਨੀ ਅਤੇ ਉਸ ਦਾ ਭਰਾ ਕਿਸ਼ਨ, ਜੱਗੀ, ਸ਼ਕੀਲ, ਯੋਗਰਾਜ, ਜਸਵੰਤ ਬਾਈ ਅਤੇ ਪਾਸ਼ੋ ਵਾਸੀਆਨ ਮੁਹੱਲਾ ਦੀਪ ਨਗਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ, ਸ਼ਿਮਲਾਪੁਰੀ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਵਿੱਚ ਬੈਠਾ ਸੀ ਤਾਂ ਮੋਨੂੰ ਤੇ ਸਾਥੀਆਂ ਨੇ ਉਸ ਨੂੰ ਫੋਨ ਕਰਕੇ ਗਲੀ ਨੰਬਰ 13 ਦੇ ਸਾਹਮਣੇ ਨਹਿਰ ਉਪਰ ਬੁਲਾ ਕੇ ਕੁੱਟਮਾਰ ਕੀਤੀ ਅਤੇ ਫ਼ਰਾਰ ਹੋ ਗਏ। ਥਾਣੇਦਾਰ ਬਚਿੱਤਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੋਨੂੰ ਲਲਤੋਂ, ਇੰਦੀ ਮਾਨ ਦੁੱਗਰੀ, ਗੰਗੂ ਅਤੇ ਸਿਮਾ ਵਾਸੀ ਸ਼ਿਮਲਾਪੁਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਬਲਬੀਰ ਇਨਕਲੇਵ ਚੂਹੜਪੁਰ ਰੋਡ ਵਾਸੀ ਮਲਹੋਤਰਾ ਨੇ ਦੱਸਿਆ ਹੈ ਕਿ ਉਹ ਆਪਣਾ ਦਫ਼ਤਰ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਰਾਜਗੁਰੂ ਨਗਰ ਦੇ ਰੇਲਵੇ ਫਾਟਕ ਟੱਪ ਕੇ ਨਾਲ ਲਗਦੇ ਰੈਂਪ ’ਤੇ ਪੰਜ ਲੜਕਿਆਂ ਨੇ ਉਸ ਨੂੰ ਘੇਰ ਕੇ ਬੇਸਬਾਲਾਂ ਨਾਲ ਕੁੱਟਮਾਰ ਕੀਤੀ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਹੌਲਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਕਰਨ ’ਤੇ ਪਤਾ ਲੱਗਾ ਹੈ ਕਿ ਜਸਵੰਤ ਸਿੰਘ ਨੇ ਕਿਰਾਏ ਦੇ ਬੰਦੇ ਭੇਜ ਕੇ ਉਸ ਦੀ ਕੁੱਟਮਾਰ ਕਰਵਾਈ ਹੈ।

Advertisement

Advertisement
Advertisement