ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਐੱਚਜੀ ਅਕੈਡਮੀ ਵਿੱਚ ਕੈਰਮ ਚੈਂਪੀਅਨਸ਼ਿਪ ਕਰਵਾਈ

08:00 AM Apr 19, 2024 IST
ਚੈਂਪੀਅਨਸ਼ਿਪ ’ਚ ਹਿੱਸਾ ਲੈਂਦੇ ਹੋਏ ਜੀਐੱਚਜੀ ਅਕੈਡਮੀ ਦੇ ਵਿਦਿਆਰਥੀ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਅਪਰੈਲ
ਇੱਥੇ ਕੋਠੇ ਬੱਗੂ ਸਥਿਤ ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਵਿੱਚ ਅੱਜ ਅੰਤਰ ਹਾਊਸ ਚੈਂਪੀਅਨਸ਼ਿਪ ਕਰਵਾਈ ਗਈ। ਡੀਪੀਈ ਚਮਕੌਰ ਸਿੰਘ, ਕਰਮਜੀਤ ਕੌਰ ਅਤੇ ਕੈਰਮ ਕਲੱਬ ਮੈਂਬਰ ਪਰਮਿੰਦਰ ਕੌਰ ਦੀ ਦੇਖ-ਰੇਖ ਹੇਠ ਇਹ ਅੰਤਰ ਹਾਊਸ ਕੈਰਮ ਚੈਂਪੀਅਨਸ਼ਿਪ ਨੇਪਰੇ ਚੜ੍ਹੀ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਖੇਡ ਹੈ ਜਿਸ ’ਚ ਹੁਨਰ, ਅਭਿਆਸ, ਦ੍ਰਿੜ੍ਹ ਇਰਾਦੇ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਸ਼ਕਤੀ ਦੀ ਲੋੜ ਹੁੰਦੀ ਹੈ। ਇਸ ਇਨਡੋਰ ਗੇਮ ’ਚ ਮੁਹਾਰਤ ਹਾਸਲ ਕਰਨ ਲਈ ਸਹੀ ਟੀਚਾ ਅਤੇ ਅੱਖਾਂ ਤੇ ਹੱਥਾਂ ਦਾ ਤਾਲਮੇਲ ਜ਼ਰੂਰੀ ਹੈ। ਹਰ ਹਾਊਸ ਵਿੱਚੋਂ ਦੋ ਲੜਕੀਆਂ ਅਤੇ ਦੋ ਲੜਕੇ ਚੁਣੇ ਗਏ। ਬੱਚਿਆਂ ਨੇ ਇੰਡੈਕਸ ਸ਼ਾਟ, ਮਿਡਲ ਫਿੰਗਰ ਸ਼ਾਟ, ਥੰਬ ਸ਼ਾਟ ਅਤੇ ਕੈਂਚੀ ਸਟਾਈਲ ਨਾਲ ਸਟਰਾਈਕਰ ਨੂੰ ਫਲਿਕ ਕਰਨ ਦੀਆਂ ਤਕਨੀਕਾਂ ਦਿਖਾਈਆਂ। ਉਨ੍ਹਾਂ ਬੋਰਡ ’ਤੇ ਗੀਟੀਆਂ ਨੂੰ ਸਹੀ ਜੇਬਾਂ ’ਚ ਮਾਰਨ ਲਈ ਆਪਣੇ ਸਾਰੇ ਹੁਨਰ ਦੀ ਵਰਤੋਂ ਕੀਤੀ। ਫਾਈਨਲ ’ਚ ਬੱਚਿਆਂ ਨੇ ਆਪਣੇ ਵਿਰੋਧੀ ਨੂੰ ਹਰਾਉਣ ਲਈ ਖੇਡ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਸ਼ਾਟ ਲਗਾਤਾਰ ਜਾਰੀ ਸਨ। ਹਾਊਸ ਦੇ ਸਾਰੇ ਪ੍ਰਤੀਯੋਗੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਾਬਾ ਜੁਝਾਰ ਹਾਊਸ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਲੜਕੀਆਂ ਦੇ ਗਰੁੱਪ ’ਚ ਪਹਿਲਾ ਸਥਾਨ ਹਾਸਲ ਕੀਤਾ। ਛੇਵੀਂ ਤੋਂ ਅੱਠਵੀਂ ਜਮਾਤ ਦੇ ਲੜਕਿਆਂ ਦੇ ਗਰੁੱਪ ’ਚ ਬਾਬਾ ਜ਼ੋਰਾਵਰ ਹਾਊਸ ਦੇ ਵਿਦਿਆਰਥੀ ਮਨਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ 9ਵੀਂ ਤੋਂ 12ਵੀਂ ਜਮਾਤ ਦੇ ਲੜਕੀਆਂ ਦੇ ਗਰੁੱਪ ’ਚ ਬਾਬਾ ਜੁਝਾਰ ਹਾਊਸ ਦੀ ਵਿਦਿਆਰਥਣ ਆਸ਼ਮੀਨ ਕੌਰ ਨੇ ਪਹਿਲਾ, ਲੜਕਿਆਂ ਦੇ ਗਰੁੱਪ ’ਚ ਬਾਬਾ ਜੁਝਾਰ ਹਾਊਸ ਦਾ ਵਿਦਿਆਰਥੀ ਗੁਰਸਿਮਰਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੀਐੱਚਜੀ ਅਕੈਡਮੀ ਹਮੇਸ਼ਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਭਾਗ ਲੈਣ ਲਈ ਪ੍ਰੇਰਿਤ ਕਰਦੀ ਹੈ।

Advertisement

Advertisement
Advertisement