ਥਰੀਕੇ ਸਕੂਲ ਵਿੱਚ ਕਰੀਅਰ ਜਾਗਰੂਕਤਾ ਕੈਂਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਨਵੰਬਰ
ਜੀਜੀਐਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਐੱਨਐੱਸਐੱਸ ਅਤੇ ਰੈੱਡ ਰਿਬਨ ਕਲੱਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਰੀਕੇ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਾਲਜ ਦੇ 25 ਦੇ ਕਰੀਬ ਵਾਲੰਟੀਅਰਾਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੋਸਟਰ ਤਿਆਰ ਕੀਤੇ ਅਤੇ ਪ੍ਰਦਰਸ਼ਿਤ ਕੀਤੇ। ਇਸ ਮੌਕੇ ਸਕੂਲਾਂ ਦੇ 250 ਦੇ ਕਰੀਬ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਵਾਲੰਟੀਅਰਾਂ ਨੇ ਐੱਨਐੱਸਐੱਸ ਕੋਆਰਡੀਨੇਟਰ ਪ੍ਰੋ. ਜਗਮੀਤ ਸਿੰਘ ਵੱਲੋਂ ਇਸੇ ਵਿਸ਼ੇ ਵਿੱਚ ਪੇਸ਼ਕਾਰੀ ਤੋਂ ਬਾਅਦ ਕੈਰੀਅਰ ਜਾਗਰੂਕਤਾ ਲਈ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਲਈ ਉਪਲਬਧ ਵੱਖ- ਵੱਖ ਕੈਰੀਅਰ ਵਿਕਲਪਾਂ ਬਾਰੇ ਪੁੱਛਗਿੱਛ ਕੀਤੀ। ਫੈਸ਼ਨ ਡਿਜ਼ਾਈਨ ਵਿਭਾਗ ਦੀ ਮੁਖੀ ਪ੍ਰੋ. ਗੁਰਲੀਨ ਕੌਰ ਨੇ ਵੀ ਵਿਦਿਆਰਥੀਆਂ ਨਾਲ ਹੁਨਰ ਅਧਾਰਤ ਕੋਰਸਾਂ ਵਿੱਚ ਕਰੀਅਰ ਵਿਕਲਪਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਅਜਿਹੀਆਂ ਨੌਕਰੀਆਂ ਅਤੇ ਕਿੱਤਿਆਂ ਦਾ ਹੈ ਜਿੱਥੇ ਹੁਨਰਮੰਦ ਲੋਕਾਂ ਦਾ ਦਬਦਬਾ ਹੋਵੇਗਾ। ਵਾਲੰਟੀਅਰਾਂ ਨੇ ਨਸ਼ਾ ਛੁਡਾਊ ਰੈਲੀ ਵੀ ਕੱਢੀ।