For the best experience, open
https://m.punjabitribuneonline.com
on your mobile browser.
Advertisement

ਗੁਰਦੁਆਰੇ ਦੇ ਪ੍ਰਬੰਧਕੀ ਬਲਾਕ ਦੀ ਕਾਰ ਸੇਵਾ ਸ਼ੁਰੂ

08:22 AM Jun 25, 2024 IST
ਗੁਰਦੁਆਰੇ ਦੇ ਪ੍ਰਬੰਧਕੀ ਬਲਾਕ ਦੀ ਕਾਰ ਸੇਵਾ ਸ਼ੁਰੂ
ਕਾਰ ਸੇਵਾ ਸ਼ੁਰੂ ਕਰਵਾਉਂਦੇ ਹੋਏ ਚੇਅਰਮੈਨ ਅਤੇ ਹੋਰ ਟਰੱਸਟੀ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 24 ਜੂਨ
ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਫ਼ਤਹਿਗੜ੍ਹ ਸਾਹਿਬ ਵਿੱਚ ਪ੍ਰਬੰਧਕੀ ਬਲਾਕ ਦੀ ਕਾਰ ਸੇਵਾ ਦੀ ਅਰਦਾਸ ਹੈੱਡਗ੍ਰੰਥੀ ਗਿਆਨੀ ਹਰਦੀਪ ਸਿੰਘ ਵੱਲੋਂ ਕਰਨ ਉਪਰੰਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸਐਸ ਨੇ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧਕੀ ਬਲਾਕ ਪੁਰਾਣਾ ਹੋਣ ਕਾਰਨ ਇਸ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਗੁਰੂ ਘਰ ਦੀ ਰਿਹਾਇਸ਼ ਅਤੇ ਲੰਗਰ ਦੀ ਇਮਾਰਤ ਦੀ ਸੇਵਾ ਵੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਲੰਗਰ ਤਿਆਰ ਕਰਨ ਲਈ ਸਟੀਮ ਪਲਾਂਟ ਵੀ ਲਾਇਆ ਜਾ ਰਿਹਾ ਹੈ।
ਇਸ ਸੇਵਾ ਵਿੱਚ ਚੇਅਰਮੈਨ ਨਾਲ ਸੀਨੀਅਰ ਮੀਤ ਚੇਅਰਮੈਨ ਸੁਖਦੇਵ ਸਿੰਘ ਰਾਜ, ਮੀਤ ਚੇਅਰਮੈਨ ਜੈਕ੍ਰਿਸ਼ਨ, ਬਲਦੇਵ ਸਿੰਘ ਦੁਸਾਂਝ, ਗੁਰਮੀਤ ਸਿੰਘ ਸਕੱਤਰ, ਜਸਪਾਲ ਸਿੰਘ ਖਜਾਨਚੀ, ਬਲਦੇਵ ਸਿੰਘ ਲੁਹਾਰਾ, ਮੈਨੇਜਰ ਨਵਜੋਤ ਸਿੰਘ, ਜੋਗਿੰਦਰਪਾਲ ਸਿੰਘ, ਕੁਲਦੀਪ ਸਿੰਘ, ਬਨਾਰਸੀ ਦਾਸ, ਮਹਿੰਦਰ ਸਿੰਘ ਮੋਰਿੰਡਾ, ਨਾਹਰ ਸਿੰਘ, ਸਾਧਾ ਸਿੰਘ, ਪਰਮਜੀਤ ਸਿੰਘ ਟਿੰਕੂ ਅਤੇ ਗੁਰਮੀਤ ਸਿੰਘ ਆਦਿ ਸ਼ਾਮਲ ਸਨ। ਚੇਅਰਮੈਨ ਅਤੇ ਸਮੂਹ ਟਰੱਸਟੀਆਂ ਨੇ ਸੰਗਤ ਨੂੰ ਯੋਗਦਾਨ ਦੀ ਅਪੀਲ ਕੀਤੀ ਹੈ।

Advertisement

Advertisement
Advertisement
Author Image

sukhwinder singh

View all posts

Advertisement