ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੇਂ ਸਾਲ ਮੌਕੇ ਅਮਰੀਕਾ ਦੀ ਮਸ਼ਹੂਰ ਸਟਰੀਟ ’ਤੇ ਟਰੱਕ ਨੇ ਹਜੂਮ ਨੂੰ ਦਰੜਿਆ; 10 ਹਲਾਕ, 30 ਜ਼ਖ਼ਮੀ

06:03 PM Jan 01, 2025 IST
ਪੁਲੀਸ ਨਿਊ ਓਰਲੀਅਨਜ਼(ਲੁਸੀਆਣਾ) ਦੀ ਬਰਬਨ ਸਟਰੀਟ ’ਤੇ ਕਥਿਤ ਦਹਿਸ਼ਤੀ ਹਮਲੇ ਦੀ ਜਾਂਚ ਕਰਦੀ ਹੋਈ। ਫੋਟੋ: ਰਾਇਟਰਜ਼

ਨਿਊ ਓਰਲੀਅਨਜ(ਅਮਰੀਕਾ), 1 ਜਨਵਰੀ
ਨਵੇਂ ਸਾਲ ਦੇ ਪਹਿਲੇ ਦਿਨ ਅੱਜ ਨਿਊ ਓਰਲੀਅਨਜ਼ (ਲੁਸਿਆਨਾ) ਦੀ ਮਸ਼ਹੂਰ ਕੈਨਾਲ ਤੇ ਬਰਬਨ ਸਟਰੀਟ ਉਤੇ ਤੇਜ਼ਤਰਾਰ ਪਿਕਅੱਪ ਟਰੱਕ ਨੇ ਹਜੂਮ ਨੂੰ ਦਰੜ ਦਿੱਤਾ। ਹਾਦਸੇ ਵਿਚ ਦਸ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 30 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਸ਼ਹਿਰ ਦੀ ਹੰਗਾਮੀ ਹਾਲਾਤ ਦੀਆਂ ਤਿਆਰੀਆਂ ਬਾਰੇ ਏਜੰਸੀ ‘ਨੋਲਾ ਰੈਡੀ’ ਨੇ ਇਲਾਕੇ ਦੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਪੁਲੀਸ ਵੱਲੋਂ ਇਸ ਘਟਨਾ ਦੀ ਦਹਿਸ਼ਤੀ ਹਮਲੇ ਵਜੋਂ ਜਾਂਚ ਕੀਤੀ ਜਾ ਰਹੀ ਹੈ। ਹਮਲਾ ਬੁੱਧਵਾਰ ਨੂੰ ਤੜਕੇ ਸਵਾ ਤਿੰਨ ਵਜੇ ਦੇ ਕਰੀਬ ਬਰਬਨ ਸਟਰੀਟ ਉੱਤੇ ਹੋਇਆ। ਇਸ ਸਟਰੀਟ ਨੂੰ ਨਵੇਂ ਸਾਲ ਦੀ ਪੂਰਬਲੀ ਸੰਧਿਆ ਹੁੰਦੀਆਂ ਪਾਰਟੀਆਂ ਲਈ ਜਾਣਿਆ ਜਾਂਦਾ ਹੈ।

Advertisement

ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇਸ ਹਾਦਸੇ ਦਾ ਮਸ਼ਕੂਕ ਮਗਰੋਂ ਪੁੁਲੀਸ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਪੁਲੀਸ ਨੇ ਮੌਕੇ ਤੋਂ ਹੈਂਡਗੰਨ ਤੇ ਏਆਰ ਸਟਾਈਲ ਰਾਈਫ਼ਲ ਬਰਾਮਦ ਕੀਤੀ ਹੈ। ਨਿਊ ਓਰਲੀਅਨਜ਼ ਦੇ ਮੇਅਰ ਲਾਟੋਇਆ ਕੈਂਟਰੈੱਲ ਨੇ ਹੱਤਿਆਵਾਂ ਨੂੰ ‘ਦਹਿਸ਼ਤੀ ਹਮਲਾ’ ਕਰਾਰ ਦਿੱਤਾ ਹੈ। ਸਿਟੀ ਪੁਲੀਸ ਦੇ ਮੁਖੀ ਨੇ ਕਿਹਾ ਕਿ ਇਹ ਗਿਣਮਿੱਥ ਕੇ ਕੀਤਾ ਗਿਆ ਹਮਲਾ ਸੀ। ਹਾਲਾਂਕਿ ਸਹਾਇਕ ਐੱਫਬੀਆਈ ਏਜੰਟ ਨੇ ‘ਦਹਿਸ਼ਤੀ ਹਮਲੇ’ ਤੋਂ ਇਨਕਾਰ ਕੀਤਾ ਹੈ। ਉਂਝ ਅਧਿਕਾਰੀਆਂ ਵੱਲੋੋਂ ਮੌਕੇ ’ਤੇ ਮਿਲੀ ਸ਼ੱਕੀ ਧਮਾਕਾਖੇਜ਼ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਕਮਿਸ਼ਨਰ ਐਨੀ ਕਿਰਕਪੈਟਰਿਕ ਨੇ ਕਿਹਾ ਕਿ ਟਰੱਕ ਦਾ ਡਰਾਈਵਰ ਜਦੋਂ ਬਾਹਰ ਨਿਕਲਿਆ ਤਾਂ ਉਸ ਦੀ ਹਾਲਤ ਸਥਿਰ ਸੀ ਤੇ ਇਸ ਮਗਰੋਂ ਦੋ ਪੁਲੀਸ ਅਧਿਕਾਰੀਆਂ ’ਤੇ ਗੋਲੀ ਚੱਲੀ। ਨੋਲਾ ਰੈਡੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਪੰਜ ਸਥਾਨਕ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਧਰ ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਹਮਲੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਵੀ ਸੂਚਿਤ ਕੀਤਾ ਗਿਆ ਹੈ। -ਏਪੀ

Advertisement
Advertisement