For the best experience, open
https://m.punjabitribuneonline.com
on your mobile browser.
Advertisement

ਸਿੰਘਪੁਰਾ ਚੌਕ ’ਚ ਕਾਰ ਪਲਟੀ, ਤਿੰਨ ਜ਼ਖ਼ਮੀ

08:10 AM Aug 30, 2024 IST
ਸਿੰਘਪੁਰਾ ਚੌਕ ’ਚ ਕਾਰ ਪਲਟੀ  ਤਿੰਨ ਜ਼ਖ਼ਮੀ
ਹਾਦਸੇ ਕਾਰਨ ਪਲਟੀ ਹੋਈ ਕਾਰ। -ਫੋਟੋ: ਰੂਬਲ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 29 ਅਗਸਤ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਲੰਘੀ ਰਾਤ ਇੱਕ ਕਾਰ ਸਿੰਘਪੁਰਾ ਚੌਕ ਦੇ ਕੋਲ ਸੜਕ ਦੇ ਵਿਚਕਾਰ ਪਈਆਂ ਕੰਕਰੀਟ ਦੀ ਸਲੈਬਾਂ ਨਾਲ ਟਕਰਾ ਕੇ ਪਲਟ ਗਈ ਜਿਸ ਕਾਰ ਚਾਲਕ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ। ਹਾਦਸੇ ’ਚ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਿੰਘਪੁਰਾ ਚੌਕ ਕੋਲ ਸੀਵਰੇਜ ਲਾਈਨ ਦੀ ਕ੍ਰਾਸਿੰਗ ਕਰਵਾਈ ਗਈ ਹੈ। ਇਥੇ ਸੜਕ ਵਿਚਕਾਰ ਬਣਿਆ ਮੇਨ ਹੋਲ ਲੰਘੇ ਕਈ ਦਿਨਾਂ ਤੋਂ ਖੁੱਲ੍ਹਾ ਪਿਆ ਹੈ। ਹਾਦਸਿਆਂ ਤੋਂ ਬਚਾਅ ਲਈ ਇਥੇ ਆਰਜ਼ੀ ਤੌਰ ’ਤੇ ਪਹਿਲਾਂ ਟਰੈਫਿਕ ਬੈਰੀਕੇਡ ਰੱਖੇ ਹੋਏ ਸੀ ਜਿਸ ਤੋਂ ਬਾਅਦ ਇਥੇ ਸੀਮੇਂਟ ਦੀ ਸਲੈਬਾਂ ਰੱਖ ਦਿੱਤੀ ਗਈਆਂ। ਲੰਘੀ ਰਾਤ ਚੰਡੀਗੜ੍ਹ ਵੱਲ ਜਾ ਰਹੀ ਇਕ ਕਾਰ ਸਲੈਬ ਨਾਲ ਟਕਰਾ ਕੇ ਪਲਟ ਗਈ ਜਿਸ ਕਾਰਨ ਕਾਰ ਚਾਲਕ ਅਤੇ ਦੋ ਹੋਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ। ਸ਼ਹਿਰ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਐੱਨਐੱਚਏਆਈ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ।

Advertisement
Advertisement
Author Image

sanam grng

View all posts

Advertisement