ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਕਾਬੂ ਹੋਏ ਬਲਦ ਨੂੰ ਬਚਾਉਂਦਿਆਂ ਦੋ ਬੱਸਾਂ ਤੇ ਕਾਰ ਦੀ ਟੱਕਰ; ਚਾਰ ਜਣੇ ਜ਼ਖ਼ਮੀ

06:19 AM Mar 01, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਜਗਮੋਹਨ ਸਿੰਘ
ਘਨੌਲੀ, 29 ਫਰਵਰੀ
ਅੱਜ ਇੱਥੇ ਕੌਮੀ ਮਾਰਗ ਕਿਨਾਰੇ ਪਿੰਡ ਮਲਿਕਪੁਰ ਵਿੱਚ ਲੱਗੇ ਪਸ਼ੂ ਮੇਲੇ ਨੂੰ ਆਉਂਦੇ ਸਮੇਂ ਇੱਕ ਬੇਕਾਬੂ ਹੋਏ ਬਲਦ ਦੇ ਪ੍ਰਾਈਵੇਟ ਬੱਸ ਅੱਗੇ ਆ ਜਾਣ ਕਾਰਨ ਦੋ ਬੱਸਾਂ ਤੇ ਇੱਕ ਕਾਰ ਆਪਸ ਵਿੱਚ ਟਕਰਾ ਗਏ, ਜਿਸ ਦੌਰਾਨ 4 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੰਬਰ 53204 ਦੇ ਜਵਾਨਾਂ ਦੁਆਰਾ ਮੁੱਢਲੀ ਸਹਾਇਤਾ ਦੇਣ ਉਪਰੰਤ ਤੁਰੰਤ ਸਰਕਾਰੀ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਟੀਮ ਇੰਚਾਰਜ ਸੀਤਾ ਰਾਮ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਮਾਲਵਾ ਰੋਡਵੇਜ਼ ਦੀ ਪ੍ਰਾਈਵੇਟ ਬੱਸ ਅੱਗੇ ਅਚਾਨਕ ਬੇਕਾਬੂ ਹੋਇਆ ਬਲਦ ਆ ਗਿਆ। ਜਦੋਂ ਬਲਦ ਨੂੰ ਬਚਾਉਣ ਲਈ ਬੱਸ ਚਾਲਕ ਨੇ ਐਮਰਜੈਂਸੀ ਬਰੇਕ ਲਗਾਈ ਤਾਂ ਪਿੱਛੇ ਆ ਰਹੀ ਹਿਮਾਚਲ ਰੋਡਵੇਜ਼ ਅਤੇ ਸਕਾਰਪੀਓ ਕਾਰ ਦੇ ਚਾਲਕਾਂ ਤੋਂ ਆਪਣੇ ਵਾਹਨਾਂ ਦੀ ਬਰੇਕ ਨਹੀਂ ਲੱਗੀ, ਜਿਸ ਕਾਰਨ ਤਿੰਨੇ ਵਾਹਨ ਆਪਸ ਵਿੱਚ ਟਕਰਾ ਗਏ। ਇਸ ਟੱਕਰ ਦੌਰਾਨ ਸਕਾਰਪੀਓ ਚਾਲਕ ਨਰਿੰਦਰ ਸਿੰਘ (55) ਪੁੱਤਰ ਤੇਜਾ ਸਿੰਘ ਵਾਸੀ ਨੂੰਹੋਂ, ਪ੍ਰਾਈਵੇਟ ਬੱਸ ਵਿੱਚ ਸਵਾਰ ਖੂਸ਼ਬੂ (22) ਪੁੱਤਰੀ ਬਲਵਿੰਦਰ ਸਿੰਘ ਵਾਸੀ ਅਵਾਨਕੋਟ ਅਤੇ ਦਰਸ਼ਨ ਸਿੰਘ (65) ਪੁੱਤਰ ਲਛਮਣ ਸਿੰਘ ਵਾਸੀ ਮੁਹੱਲਾ ਬੜੀ ਸਰਕਾਰ ਆਨੰਦਪੁਰ ਸਾਹਿਬ ਤੋਂ ਇਲਾਵਾ ਹਿਮਾਚਲ ਰੋਡਵੇਜ਼ ਦੀ ਬੱਸ ਵਿੱਚ ਸਵਾਰ ਆਰਤੀ ਦੇਵੀ (25) ਪਤਨੀ ਅਕਸ਼ੈ ਕੁਮਾਰ ਵਾਸੀ ਰਾਇਪੁਰ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆਾ ਕਿ ਸੜਕ ਸੁਰੱਖਿਆ ਫੋਰਸ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਉਪਰੰਤ ਹਾਦਸਾਗ੍ਰਸਤ ਵਾਹਨਾਂ ਨੂੰ ਥਾਣਾ ਸਦਰ ਰੂਪਨਗਰ ਪਹੁੰਚਾ ਦਿੱਤਾ ਗਿਆ।

Advertisement

Advertisement