For the best experience, open
https://m.punjabitribuneonline.com
on your mobile browser.
Advertisement

ਬਰਨਾਲਾ ’ਚ ਕਾਰ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਨਾਲ ਟਕਰਾਈ, ਹਿਸਾਰ ਦੇ 4 ਵਿਅਕਤੀਆਂ ਦੀ ਮੌਤ

02:00 PM Sep 01, 2023 IST
ਬਰਨਾਲਾ ’ਚ ਕਾਰ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਨਾਲ ਟਕਰਾਈ  ਹਿਸਾਰ ਦੇ 4 ਵਿਅਕਤੀਆਂ ਦੀ ਮੌਤ
Advertisement

ਪਰਸ਼ੋਤਮ ਬੱਲੀ
ਬਰਨਾਲਾ, 1 ਸਤੰਬਰ
ਅੱਜ ਇਥੇ ਸਵੇਰੇ ਬਰਨਾਲਾ-ਲੁਧਿਆਣਾ ਰਾਜ ਮਾਰਗ 'ਤੇ ਹਾਦਸੇ ਵਿੱਚ ਹਿਸਾਰ ਦੇ ਕਾਰ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਕਾਸ ਸੋਨੀ, ਅੰਮ੍ਰਿਤਪਾਲ, ਸੋਨੂੰ ਅਤੇ ਅੰਕਿਤ ਵਜੋਂ ਹੋਈ ਹੈ। ਥਾਣਾ ਠੁੱਲੀਵਾਲ ਦੇ ਐੱਸਐੱਚਓ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਜਦੋਂ ਕਾਰ ਵਿੱਚ ਸਵਾਰ ਜਾ ਰਹੇ ਸਨ ਤਾਂ ਉਨ੍ਹਾਂ ਦਾ ਵਾਹਨ ਭੱਦਲਵੱਢ ਪਿੰਡ ਕੋਲ ਇੱਟਾਂ ਦੀ ਭਰੀ ਟਰੈਕਟਰ ਟਰਾਲੀ ਨਾਲ ਟਕਰਾਅ ਗਿਆ। ਉਹ ਨਕੋਦਰ ਵਿਖੇ ਧਾਰਮਿਕ ਸਥਾਨ 'ਤੇ ਜਾ ਰਹੇ ਸਨ।

Advertisement

ਟੱਲੇਵਾਲ ਤੋਂ ਲਖਵੀਰ ਸਿੰਘ ਚੀਮਾ ਮੁਤਾਬਕ: ਮਰਨ ਵਾਲਿਆਂ 'ਚ ਜੀਜਾ-ਸਾਲਾ ਸ਼ਾਮਲ ਹਨ। ਮਰਨ ਵਾਲਿਆਂ ਦੀ ਉਮਰ 40 ਸਾਲ, 27-28 ਸਾਲ ਤੇ 13-14 ਸਾਲ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਨੇ ਪਿੱਛੋਂ ਆ ਕੇ ਟਰਾਲੀ ਨੂੰ ਟੱਕਰ ਮਾਰੀ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਹਿਰਾਸਤ ’ਚ ਲੈ ਲਿਆ ਹੈ।

Advertisement
Author Image

Advertisement
Advertisement
×