ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਟੇਰਿਆਂ ਵੱਲੋਂ ਕਾਰ ’ਤੇ ਹਮਲਾ; ਪਿਓ ਦੀ ਮੌਤ, ਪੁੱਤ ਜ਼ਖ਼ਮੀ

07:49 AM Sep 07, 2024 IST
ਲਖਵੀਰ ਸਿੰਘ

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ
ਲਾਗਲੇ ਪਿੰਡ ਬਾਜਾ ਮਰਾੜ੍ਹ ਦੇ ਲਖਵੀਰ ਸਿੰਘ (53) ਦਾ ਅੱਜ ਤੜਕੇ ਕੁਝ ਲੁਟੇਰਿਆਂ ਨੇ ਉਸ ਵੇਲੇ ਕਤਲ ਕਰ ਦਿੱਤਾ, ਜਦੋਂ ਉਹ ਆਪਣੇ ਇਲਾਜ ਵਾਸਤੇ ਕਾਰ ਰਾਹੀਂ ਪੀਜੀਆਈ ਚੰਡੀਗੜ੍ਹ ਜਾ ਰਿਹਾ ਸੀ। ਕਾਰ ਨੂੰ ਉਸ ਦਾ ਪੁੱਤਰ ਪਿਆਰਜੀਤ ਸਿੰਘ ਚਲਾ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਗੋਡਿਆਂ ਦੀ ਤਕਲੀਫ ਅਤੇ ਕਾਲੇ ਪੀਲੀਏ ਤੋਂ ਪੀੜਤ ਸੀ। ਉਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਚਲ ਰਿਹਾ ਸੀ। ਅੱਜ ਸਵੇਰੇ ਕਰੀਬ 5 ਵਜੇ ਲਖਵੀਰ ਸਿੰਘ ਤੇ ਉਸ ਦਾ ਪੁੱਤਰ ਪਿਆਰਜੀਤ ਸਿੰਘ ਪੀਜੀਆਈ ਜਾਣ ਵਾਸਤੇ ਪਿੰਡ ਬਾਜਾ ਮਰਾੜ੍ਹ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਖਾਰਾ ਕੋਲ ਪੁੱਜੇ ਹੀ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਦੇ ਮੂਹਰਲੇ ਸ਼ੀਸ਼ੇ ਉਪਰ ਪੱਥਰ ਵੱਜਿਆ। ਸ਼ੀਸ਼ੇ ਉੱਪਰ ਤਰੇੜਾਂ ਪੈਣ ਕਾਰਨ ਪਿਆਰਜੀਤ ਸਿੰਘ ਨੇ ਕਾਰ ਰੋਕ ਲਈ। ਇਸ ਦੌਰਾਨ ਕਰੀਬ ਪੰਜ ਜਣਿਆਂ ਨੇ ਉਨ੍ਹਾਂ ਦੀ ਕਾਰ ਘੇਰ ਲਈ ਅਤੇ ਇੱਟਾਂ ਮਾਰ ਕੇ ਪਾਸਿਆਂ ਵਾਲੇ ਸ਼ੀਸ਼ੇ ਤੋੜ ਦਿੱਤੇ। ਇੱਕ ਲੁਟੇਰੇ ਨੇ ਪਿਆਰਜੀਤ ਸਿੰਘ ਦੀ ਬਾਂਹ ’ਤੇ ਵਾਰ ਕੀਤਾ ਅਤੇ ਦੂਜੇ ਨੇ ਲਖਵੀਰ ਸਿੰਘ ਦੇ ਗਲ ’ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕੀਤਾ, ਜਿਸ ਕਾਰਨ ਉਹ ਖੂਨ ਨਾਲ ਲੱਥ-ਪੱਥ ਹੋ ਗਿਆ। ਲੁਟੇਰੇ ਕਾਰ ਵਿੱਚੋਂ ਜੋ ਕੁਝ ਹੱਥ ਲੱਗਿਆ, ਲੈ ਕੇ ਮੋਟਰਸਾਈਕਲਾਂ ਉੱਪਰ ਫਰਾਰ ਹੋ ਗਏ। ਜ਼ਖ਼ਮੀ ਹੋਏ ਨੌਜਵਾਨ ਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ। ਦੋਵਾਂ ਪਿਓ-ਪੁੱਤ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਲਖਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਪਿਆਰਜੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ। ਪੁਲੀਸ ਨੇ ਇਸ ਸਬੰਧੀ ਬਰੀਵਾਲਾ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ।

Advertisement

Advertisement