For the best experience, open
https://m.punjabitribuneonline.com
on your mobile browser.
Advertisement

ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਹਾਦਸਾਗ੍ਰਸਤ, 9 ਮੌਤਾਂ

08:14 AM Apr 22, 2024 IST
ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਹਾਦਸਾਗ੍ਰਸਤ  9 ਮੌਤਾਂ
Advertisement

ਕੋਟਾ, 21 ਅਪਰੈਲ
ਰਾਜਸਥਾਨ ਦੇ ਝਾਲਾਵਾੜ ਵਿੱਚ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਵਿਅਕਤੀਆਂ ਦੀ ਕਾਰ ਦੀ ਅੱਜ ਸਵੇਰੇ ਤੜਕੇ ਇੱਕ ਟਰੱਕ ਨਾਲ ਸਿੱਧੀ ਟੱਕਰ ਹੋਣ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 16 ਤੋਂ 30 ਸਾਲ ਦੇ ਵਿਚਕਾਰ ਹੈ ਜੋ ਮੱਧ ਪ੍ਰਦੇਸ਼ ਦੇ ਡੁੰਗਰੀ ਪਿੰਡ ਵਿੱਚ ਹੋਏ ਇੱਕ ਵਿਆਹ ਤੋਂ ਵਾਪਸ ਜਾ ਰਹੇ ਸਨ। ਇੱਕਲੇੜਾ ਪੁਲੀਸ ਸਟੇਸ਼ਨ ਦੇ ਐੱਸਐੱਚਓ ਸੰਦੀਪ ਵਿਸ਼ੋਨੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਰੋਹਿਤ (16), ਸੋਨੂ (22) ਅਤੇ ਦੀਪਕ (24) ਭਰਾ ਸਨ ਜੋ ਝਾਲਾਵੜ ਦੇ ਇਕਲੇੜਾ ਪਿੰਡ ਦੇ ਬਗਾੜੀ ਮੁਹੱਲੇ ਦੇ ਵਸਨੀਕ ਸਨ। ਮ੍ਰਿਤਕ ਰੋਹਿਤ (22) ਅਤੇ ਰਾਮਕ੍ਰਿਸ਼ਨ (20) ਝਾਲਾਵਾੜ ਦੇ ਖਾਨਪੁਰ ਇਲਾਕੇ ਤੇ ਬਾਰਨ ਜ਼ਿਲ੍ਹੇ ਦੇ ਹਰਨਾਵੜਾ ਨਾਲ ਸਬੰਧਤ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਨੀਸ਼ ਬਾਗੜੀ (18) ਦੀ ਹਾਲਤ ਨਾਜ਼ੁਕ ਹੈ ਜੋ ਹਸਪਤਾਲ ’ਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਡੀਐੱਸਪੀ ਹੇਮੰਤ ਗੌਤਮ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੂਤੀ ਸੁਜ਼ੂਕੀ ਓਮਨੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇੱਕ ਰਿਸ਼ਤੇਦਾਰ ਗੋਪਾਲ ਬਾਗੜੀ ਨੇ ਦੱਸਿਆ ਕਿ ਲਗਪਗ 30-40 ਬਰਾਤੀ ਡੁੰਗਰੀ ਤੋਂ ਤਿੰਨ ਓਮਨੀ ਗੱਡੀਆਂ ਤੇ ਦੋ ਪਿਕਅਪ ਵਾਹਨਾਂ ਵਿੱਚ ਸਵੇਰੇ ਲਗਪਗ 12.30 ਵਜੇ ਚੱਲੇ ਸਨ। ਰਸਤੇ ’ਚ ਉਹ ਖਿਮਚੀ ਪਿੰਡ ਵਿੱਚ ਚਾਹ ਲਈ ਰੁਕ ਗਏ ਜਦਕਿ ਦੂਜੀ ਕਾਰ ਅੱਗੇ ਚਲੀ ਗਈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×