For the best experience, open
https://m.punjabitribuneonline.com
on your mobile browser.
Advertisement

ਕੈਪਟਨ ਬੈਨੀਵਾਲ ਅੱਜ ਹੋਣਗੇ ਭਾਜਪਾ ’ਚ ਸ਼ਾਮਲ

06:59 AM Apr 10, 2024 IST
ਕੈਪਟਨ ਬੈਨੀਵਾਲ ਅੱਜ ਹੋਣਗੇ ਭਾਜਪਾ ’ਚ ਸ਼ਾਮਲ
Advertisement

ਪੱਤਰ ਪ੍ਰੇਰਕ
ਏਲਨਾਬਾਦ, 9 ਅਪਰੈਲ
ਪਿੰਡ ਰੋੜੀ ਵਿੱਚ 10 ਅਪਰੈਲ ਨੂੰ ਹੋਣ ਵਾਲੀ ਰੈਲੀ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੀ ਮੌਜੂਦਗੀ ਵਿੱਚ ਸਮਾਜਸੇਵੀ ਕੈਪਟਨ ਮੀਨੂੰ ਬੈਨੀਵਾਲ ਭਾਜਪਾ ਵਿੱਚ ਸ਼ਾਮਲ ਹੋਣਗੇ। ਅੱਜ ਕੈਪਟਨ ਮੀਨੂੰ ਬੈਨੀਵਾਲ ਨੇ ਆਪਣੇ ਸਾਥੀਆਂ ਨਾਲ ਪਿੰਡ ਤਰਕਾਂਵਾਲੀ ਸਥਿਤ ਆਪਣੀ ਰਿਹਾਇਸ਼ ’ਤੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਆਪਣੇ ਸਮੱਰਥਕਾਂ ਨਾਲ ਸਲਾਹ-ਮਸ਼ਵਰਾ ਕਰਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਸਮੱਰਥਕਾਂ ਨੇ ਵੀ ਕੈਪਟਨ ਮੀਨੂੰ ਬੈਨੀਵਾਲ ਦੇ ਫੈਸਲੇ ਦਾ ਸਮੱਰਥਨ ਕੀਤਾ। ਏਲਨਾਬਾਦ ਖੇਤਰ ਵਿੱਚ ਮੀਨੂੰ ਬੈਨੀਵਾਲ ਦੀ ਪਛਾਣ ਇੱਕ ਸਮਾਜ ਸੇਵੀ ਵਜੋਂ ਬਣੀ ਹੋਈ ਹੈ। ਅਕਤੂਬਰ 2022 ਵਿੱਚ ਹੋਈ ਆਦਮਪੁਰ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੇ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਸੀ ਅਤੇ ਭਵਿਆ ਬਿਸ਼ਨੋਈ ਨੇ ਕਾਂਗਰਸ ਦੇ ਜੈਪ੍ਰਕਾਸ਼ ਨੂੰ ਲਗਪਗ 15 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਅਕਤੂਬਰ 2021 ਵਿੱਚ ਹੋਈ ਏਲਨਾਬਾਦ ਜ਼ਿਮਨੀ ਚੋਣ ਵਿੱਚ ਵੀ ਮੀਨੂੰ ਬੈਨੀਵਾਲ ਨੇ ਭਾਜਪਾ ਲਈ ਪ੍ਰਚਾਰ ਕੀਤਾ ਸੀ ਅਤੇ ਚੋਣ ਪ੍ਰਬੰਧਨ ਨੂੰ ਸੰਭਾਲਿਆ ਸੀ। ਏਲਨਾਬਾਦ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਦਾ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×