For the best experience, open
https://m.punjabitribuneonline.com
on your mobile browser.
Advertisement

ਕੈਪਟਨ ਅਜੈ ਯਾਦਵ ਵੱਲੋਂ ਕਾਂਗਰਸ ਤੋਂ ਅਸਤੀਫਾ

06:06 PM Oct 17, 2024 IST
ਕੈਪਟਨ ਅਜੈ ਯਾਦਵ ਵੱਲੋਂ ਕਾਂਗਰਸ ਤੋਂ ਅਸਤੀਫਾ
Advertisement

ਨਵੀਂ ਦਿੱਲੀ, 17 ਅਕਤੂਬਰ
ਹਰਿਆਣਾ ਦੇ ਸੀਨੀਅਰ ਕਾਂਗਰਸ ਆਗੂ ਕੈਪਟਨ ਅਜੈ ਯਾਦਵ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦੇ ਵਤੀਰੇ ਨਾਲ ਕਾਫੀ ਨਿਰਾਸ਼ ਹਨ, ਇਸ ਕਰ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ। ਉਹ ਅਹੀਰਵਾਲ ਦੀ ਰਿਵਾੜੀ ਸੀਟ ਤੋਂ ਛੇ ਵਾਰ ਵਿਧਾਇਕ ਰਹਿ ਚੁੱਕੇ ਹਨ। ਕੈਪਟਨ ਅਜੈ ਯਾਦਵ ਇਸ ਵੇਲੇ ਕਾਂਗਰਸ ਦੇ ਓਬੀਸੀ ਮੋਰਚੇ ਦੇ ਸੂਬਾ ਮੁਖੀ ਵਜੋਂ ਤਾਇਨਾਤ ਸਨ। ਦੱਸਣਾ ਬਣਦਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਕਈ ਆਗੂ ਨਿਰਾਸ਼ ਹਨ, ਇਸ ਵੇਲੇ ਹਰਿਆਣਾ ਕਾਂਗਰਸ ਵਿਚ ਧੜੇਬੰਦੀ ਵੱਧ ਰਹੀ ਹੈ ਤੇ ਇਸ ਕਾਰਨ ਪਾਰਟੀ ਨੂੰ ਹਾਲੀਆ ਚੋਣਾਂ ਵਿਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।

Advertisement

Advertisement
Advertisement
Author Image

sukhitribune

View all posts

Advertisement