ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਹਾਦਸੇ ’ਚ ਕੈਂਟਰ ਚਾਲਕ ਗੰਭੀਰ ਜ਼ਖ਼ਮੀ

08:08 AM Sep 10, 2024 IST

ਖੰਨਾ: ਇੱਥੇ ਦੇਰ ਰਾਤ ਪ੍ਰਤਾਪ ਪੈਲੇਸ ਨੇੜਲੇ ਜਰਨੈਲੀ ਸੜਕ ’ਤੇ ਖੜ੍ਹੇ ਇੱਕ ਕੈਂਟਰ ਨਾਲ ਇੱਕ ਹੋਰ ਕੈਂਟਰ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕੈਂਟਰ ਦਾ ਕੈਬਿਨ ਨੁਕਸਾਨਿਆ ਗਿਆ, ਜਿਸ ਵਿੱਚ ਡਰਾਈਵਰ ਫਸ ਗਿਆ। ਰਾਹਗੀਰਾਂ ਨੇ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਮੌਕੇ ਐੱਸਐੱਸਐੱਫ ਦੀ ਟੀਮ ਨੇ ਡਰਾਈਵਰ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਜ਼ਖ਼ਮੀ ਕੈਂਟਰ ਚਾਲਕ ਮੰਗਾ ਸਿੰਘ ਵਾਸੀ ਰਸੂਲੜਾ ਮਾਜਰੀ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਸਾਮਾਨ ਉਤਾਰ ਕੇ ਵਾਪਸ ਖੰਨਾ ਆ ਰਿਹਾ ਸੀ। ਇਸ ਦੌਰਾਨ ਸੜਕ ’ਤੇ ਇੱਕ ਕੈਂਟਰ ਖੜ੍ਹਾ ਸੀ ਜਿਸ ਨੂੰ ਉਹ ਦੇਖ ਨਹੀਂ ਸਕਿਆ ਤੇ ਜਦੋਂ ਤੱਕ ਉਸ ਨੇ ਨੇੜੇ ਜਾ ਕੇ ਬਰੇਕ ਲਾਈ ਤਾਂ ਉਸਦਾ ਕੈਂਟਰ ਸਾਹਮਣੇ ਖੜ੍ਹੇ ਕੈਂਟਰ ਵਿੱਚ ਜਾ ਟਕਰਾਇਆ। -ਨਿੱਜੀ ਪੱਤਰ ਪ੍ਰੇਰਕ

Advertisement

Advertisement