ਕੈਂਟਰ ਤੇ ਕੰਟੇਨਰ ਦੀ ਟੱਕਰ; ਇੱਕ ਹਲਾਕ
08:24 PM Jun 23, 2023 IST
ਘਨੌਰ (ਨਿੱਜੀ ਪੱਤਰ ਪ੍ਰੇਰਕ): ਜੀਟੀ ਰੋਡ ਰਾਜਪੁਰਾ ਨੇੜੇ ਪਿੰਡ ਬਾਸਮਾ ਕੋਲ ਕੈਂਟਰ ਅਤੇ ਕੰਟੇਨਰ ਦੀ ਟੱਕਰ ਕਾਰਨ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਗਣੇਸ਼ ਸ਼ਰਮਾ ਪੁੱਤਰ ਪ੍ਰਸ਼ੋਤਮ ਦੱਤ ਵਾਸੀ ਪਿੰਡ ਨਕਲਾ ਥਾਣਾ ਨਾਹਨ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਚਾਚਾ ਚੇਤਨ ਸਵਰੂਪ ਪੁੱਤਰ ਤੋਤਾ ਰਾਮ ਵਾਸੀ ਹਿਮਾਚਲ ਪ੍ਰਦੇਸ਼ ਨਾਲ ਕੈਂਟਰ ‘ਤੇ ਸਵਾਰ ਹੋ ਕੇ ਪਿੰਡ ਬਾਸਮਾ ਨੇੜੇ ਜਾ ਰਿਹਾ ਸੀ ਤਾਂ ਅੱਗੇ ਜਾ ਰਹੇ ਇੱਕ ਕੰਟੇਨਰ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਕੈਂਟਰ ਕੰਟੇਨਰ ਨਾਲ ਜਾ ਟਕਰਾਇਆ। ਹਾਦਸੇ ਵਿਚ ਉਸ ਦਾ ਚਾਚਾ ਚੇਤਨ ਸਵਰੂਪ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਨੇ ਅਣਪਛਾਤੇ ਕੰਟੇਨਰ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement