ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੋ: ਪ੍ਰਾਚੀ ਯਾਦਵ ਫਾਈਨਲ ’ਚ, ਯਸ਼ ਕੁਮਾਰ ਬਾਹਰ

06:06 AM Sep 08, 2024 IST

ਪੈਰਿਸ

Advertisement

ਭਾਰਤੀ ਕੈਨੋ ਸਪ੍ਰਿੰਟਰ ਪ੍ਰਾਚੀ ਯਾਦਵ ਨੇ ਅੱਜ ਇੱਥੇ ਪੈਰਾਲੰਪਿਕ ਦੇ ਮਹਿਲਾਵਾਂ ਦੇ ਵੀਐੱਲ2 200 ਮੀਟਰ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਤੀਜਾ ਸਥਾਨ ਹਾਸਲ ਕਰਦਿਆਂ ਫਾਈਨਲ ਵਿੱਚ ਕਦਮ ਰੱਖਿਆ। ਪ੍ਰਾਚੀ (29 ਸਾਲਾ) ਨੇ ਦੂਜੇ ਸੈਮੀਫਾਈਨਲ 2 ਵਿੱਚ 1:05.66 ਦਾ ਸਮਾਂ ਕੱਢਿਆ। ਇਸ ਨਾਲ ਉਹ ਦੂਜੇ ਸਥਾਨ ’ਤੇ ਰਹਿਣ ਵਾਲੀ ਉਜ਼ਬੇਕਿਸਤਾਨ ਦੀ ਇਰੋਡਾਖੋਨ ਰੂਸਤਾਮੋਵਾ (1:04.39) ਅਤੇ ਬਰਤਾਨੀਆ ਦੀ ਜੀਨੈਟ ਚਿਪਿੰਗਟਨ (1:02.65) ਤੋਂ ਪਿੱਛੇ ਰਹੀ। ਸ਼ੁੱਕਰਵਾਰ ਨੂੰ ਉਸ ਨੇ ਹੀਟ ਵਿੱਚ ਚੌਥਾ ਸਥਾਨ ਹਾਸਲ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ। ਸਿਖਰਲੇ ਸਥਾਨ ’ਤੇ ਰਹਿਣ ਵਾਲੀ ਕੈਨੋ ਸਪ੍ਰਿੰਟਰ ਸਿੱਧੀ ਫਾਈਨਲ ਵਿੱਚ ਜਾਂਦੀ ਹੈ। ਪ੍ਰਾਚੀ ਟੋਕੀਓ ਪੈਰਾਲੰਪਿਕ ਵਿੱਚ ਮਹਿਲਾਵਾਂ ਦੇ ਵੀਐੱਲ2 ਮੁਕਾਬਲੇ ਦੇ ਫਾਈਨਲ ਵਿੱਚ ਅੱਠਵੇਂ ਸਥਾਨ ’ਤੇ ਰਹੀ ਸੀ। ਭਾਰਤ ਦੇ ਇਕਲੌਤੇ ਪੁਰਸ਼ ਕੈਨੋ ਸਪ੍ਰਿੰਟਰ ਯਸ਼ ਕੁਮਾਰ ਦੀ ਮੁਹਿੰਮ ਪੁਰਸ਼ਾਂ ਦੇ ਕੇਐੱਲ1 200 ਮੀਟਰ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪੰਜਵੇਂ (1:02.03) ਸਥਾਨ ’ਤੇ ਰਹਿਣ ਮਗਰੋਂ ਸਮਾਪਤ ਹੋ ਗਈ। ਭਾਰਤ ਦੀ ਇੱਕ ਹੋਰ ਕੈਨੋ ਸਪ੍ਰਿੰਟਰ ਪੂਜਾ ਓਝਾ ਐਤਵਾਰ ਨੂੰ ਮਹਿਲਾਵਾਂ ਦੇ ਕੇਐੱਲ1 200 ਮੀਟਰ ਸੈਮੀਫਾਈਨਲ ਵਿੱਚ ਹਿੱਸਾ ਲਵੇਗੀ। -ਪੀਟੀਆਈ

Advertisement
Advertisement