ਕਾਨ ਫਿਲਮ ਮੇਲਾ: ਸੇਨਗੁਪਤਾ ਨੇ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ
01:26 PM May 25, 2024 IST
Advertisement
ਕਾਨ (ਫਰਾਂਸ), 25 ਮਈ
ਬੁਲਗਾਰੀਆਈ ਨਿਰਦੇਸ਼ਕ ਕਾਂਸਤਾਂਤਿਨ ਬੋਜਾਨੋਵ ਦੀ ਹਿੰਦੀ ਭਾਸ਼ਾ ਵਿੱਚ ਬਣੀ ਫਿਲਮ ‘ਦਿ ਸ਼ੇਮਲੈਸ’ ਦੀ ਮੁੱਖ ਅਦਾਕਾਰਾਂ ਵਿੱਚੋਂ ਇੱਕ ਅਨਸੂਯਾ ਸੇਨਗੁਪਤਾ ਨੇ 2024 ਦੇ ਕਾਨ ਵਿੱਚ ‘ਅਨ ਸਰਟਨ ਰਿਗਾਰਡ’ ਸ਼੍ਰੇਣੀ ਵਿੱਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕੋਲਕਾਤਾ ਦੀ ਸੇਨਗੁਪਤਾ ਇਸ ਸ਼੍ਰੇਣੀ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਇਸ ਵੱਕਾਰੀ ਫਿਲਮ ਫੈਸਟੀਵਲ ਵਿੱਚ ਭਾਰਤ ਲਈ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਕਾਨ ਫੈਸਟੀਵਲ ਅੱਜ ਨੂੰ ਸਮਾਪਤ ਹੋਵੇਗਾ। ਸ਼ੁੱਕਰਵਾਰ ਦੀ ਰਾਤ ਨੂੰ ਪੁਰਸਕਾਰ ਪ੍ਰਾਪਤ ਕਰਦੇ ਹੋਏ ਸੇਨਗੁਪਤਾ ਨੇ ਇਸ ਨੂੰ ਦੁਨੀਆ ਭਰ ਵਿੱਚ ਆਪਣੇ ਅਧਿਕਾਰਾਂ ਲਈ ਬਹਾਦਰੀ ਨਾਲ ਲੜਨ ਲਈ ਸਮਲਿੰਗੀ ਭਾਈਚਾਰੇ ਅਤੇ ਹੋਰ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ ਨੂੰ ਸਮਰਪਿਤ ਕੀਤਾ।
Advertisement
Advertisement
Advertisement