ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ’ਤੇ ਮੋਮਬੱਤੀ ਮਾਰਚ

06:11 AM Nov 12, 2023 IST
ਲਹਿਰਾਗਾਗਾ ਵਿੱਚ ਕਾਲਜ ਬੰਦ ਕਰਨ ਖ਼ਿਲਾਫ਼ ਮੋਮਬੱਤੀ ਮਾਰਚ ਕੱਢਦੇ ਹੋਏ ਲੋਕ।

ਰਾਮੇਸ਼ ਭਾਰਦਵਾਜ
ਲਹਿਰਾਗਾਗਾ, 11 ਨਵੰਬਰ
ਇੱਥੋਂ ਦੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਬੰਦ ਕਰਨ ਖ਼ਿਲਾਫ਼ ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਲਹਿਰਾਗਾਗਾ ਸ਼ਹਿਰ ਅੰਦਰ ਇਨਸਾਫ਼ ਪਸੰਦ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਕਾਲਜ ਮੁਲਾਜ਼ਮਾਂ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮਾਰਚ ਰਾਮੀ ਵਾਲੀ ਖੂਹੀ ਤੋਂ ਸ਼ੁਰੂ ਹੋ ਕੇ ਮੰਡੀ ਵਾਲੇ ਵੱਡੇ ਮੰਦਰ ਚੌਕ ਤੱਕ ਪਹੁੰਚਿਆ। ਕਾਲਜ ਬਚਾਓ ਸੰਘਰਸ਼ ਕਮੇਟੀ ਦੀ ਮੰਗ ਹੈ ਕਿ ਲਹਿਰਾਗਾਗਾ ਦਾ ਇਹ ਇੰਜਨੀਅਰਿੰਗ ਕਾਲਜ ਬੰਦ ਨਾ ਕੀਤਾ ਜਾਵੇ ਅਤੇ ਸੌ ਤੋਂ ਵੱਧ ਮੁਲਾਜ਼ਮਾਂ ਦੀਆਂ ਨੌਕਰੀਆਂ ਤੁਰੰਤ ਬਹਾਲ ਕੀਤੀਆਂ ਜਾਣ। ਹਰਭਗਵਾਨ ਗੁਰਨੇ ਨੇ ਪੰਜਾਬ ਸਰਕਾਰ ਦੇ ਕਾਲਜ ਨੂੰ ਬੰਦ ਕਰਨ ਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ।
ਮਾਰਚ ਦਾ ਮਕਸਦ ਆਮ ਲੋਕਾਂ ਨੂੰ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਬਾਰੇ ਜਗਾਉਣਾ ਹੈ ਕਿਉਂਕਿ ਜੇਕਰ ਕਿਸੇ ਸਮਾਜ ’ਚੋਂ ਸਿੱਖਿਆ ਖਤਮ ਹੁੰਦੀ ਹੈ ਤਾਂ ਉਸ ਸਮਾਜ ਦਾ ਖਤਮ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਕਾਲਜ ਬਚਾਓ ਸੰਘਰਸ਼ ਕਮੇਟੀ ਵੱਲੋਂ ਕਾਲਜ ਤੇ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ’ਤੇ ਮੋਮਬੱਤੀ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਕਾਈ ਪ੍ਰਧਾਨ ਸਰਬਜੀਤ ਸ਼ਰਮਾ, ਰਣਜੀਤ ਸਿੰਘ, ਮਹਿੰਦਰ ਸਿੰਘ ਖੇਤੀ ਤੇ ਕਿਸਾਨ ਵਿਕਾਸ ਫਰੰਟ, ਲੋਕ ਚੇਤਨਾ ਮੰਚ ਦੇ ਨਾਮਦੇਵ ਸਿੰਘ ਭੁਟਾਲ, ਡਾ. ਜਗਦੀਸ਼ ਪਾਪੜਾ, ਡਾ. ਸੁਖਜਿੰਦਰ ਲਾਲੀ, ਸੁਖਦੇਵ ਸਿੰਘ ਚੰਗਾਲੀਵਾਲਾ, ਏਟਕ ਦੇ ਮਹਿੰਦਰ ਸਿੰਘ ਬਾਗ਼ੀ, ਦਰਸ਼ਨ ਕੁਮਾਰ, ਭਗਵਾਨ ਸਿੰਘ, ਬਾਵਾ ਸਿੰਘ ਲਹਿਰਾ ਪੰਜਾਬ ਸੁਬਾਰਡੀਨੇਟ ਸਰਵਿਸਜਿ਼ ਫੈਡਰੇਸ਼ਨ, ਭਾਰਤ ਦੀ ਕ੍ਰਾਂਤੀਕਾਰੀ ਮਜ਼ਦੂਰ ਪਾਰਟੀ (ਵਿਕਾਸ) ਤੋਂ ਸੇਬੀ ਸਿੰਘ ਖੰਡੇਬਾਦ, ਬੱਬੀ ਲਹਿਰਾ ਸੰਦੀਪ ਖੰਡੇਬਾਦ, ਮਜ਼ਦੂਰ ਮੁਕਤੀ ਮੋਰਚਾ ਬਲਾਕ ਪ੍ਰਧਾਨ ਬਿੱਟੂ ਖੋਖਰ, ਨਿਰਮਲ ਭਟਾਲ ਕਲਾਂ, ਅੰਮ੍ਰਿਤਪਾਲ ਲੇਹਲ ਖੁਰਦ ਗੁਰਲਾਲ, ਭੁਟਾਲ ਕਲਾਂ, ਸੁਖਬੀਰ ਕੌਰ ਪ੍ਰੇਮ ਕੌਰ, ਕਿਰਨਾ ਕੌਰ, ਪਾਲ ਕੌਰ, ਲੱਖਾ ਸਿੰਘ, ਰੂਪ ਸਿੰਘ, ਸੱਤੀ ਸਿੰਘ ਅਤੇ ਕਾਲਜ ਮੁਲਾਜ਼ਮ ਹਾਜ਼ਰ ਸਨ।

Advertisement

Advertisement