ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੋਮਬੱਤੀ ਮਾਰਚ
09:18 AM Oct 02, 2023 IST
ਦਲਬੀਰ ਸੱਖੋਵਾਲੀਆ
ਬਟਾਲਾ, 1 ਅਕਤੂਬਰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੋਮਬੱਤੀਆਂ ਬਾਲ ਕੇ ਮਾਰਚ ਕੀਤਾ ਗਿਆ। ਲੋਕ ਚੇਤਨਾ ਮੰਚ ਬਟਾਲਾ ਅਤੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ (ਗੁਰਦਾਸਪੁਰ) ਦੇ ਸਹਿਯੋਗ ਨਾਲ ਇਹ ਮਾਰਚ ਬਟਾਲਾ ਕਲੱਬ ਤੋਂ ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਪਾਰਕ ਤੱਕ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਰਾਵਿੰਦਰ, ਡਾ ਅਨੂਪ ਸਿੰਘ, ਚੌਧਰੀ ਦਲਬੀਰ ਮਸੀਹ, ਡਾ.ਸਤਿੰਦਰ ਰੈਬੀ, ਸੁਖਦੇਵ ਸਿੰਘ ਪ੍ਰੇਮੀ, ਪ੍ਰਿੰ.ਰਘਬੀਰ ਸਿੰਘ ਸੋਹਲ ਅਤੇ ਵਰਗਿਸ ਸਲਾਮਤ ਸਮੇਤ ਹੋਰਾਂ ਨੇ ਕੀਤੀ। ਕਵੀਆਂ ਨੇ ਭਗਤ ਸਿੰਘ ਨੂੰ ਸਮਰਪਿਤ ਕਵਿਤਾਵਾਂ ਅਤੇ ਗੀਤ ਸੁਣਾਏ। ਮੰਚ ਪ੍ਰਧਾਨ ਚੌਧਰੀ ਦਲਬੀਰ ਮਸੀਹ ਨੇ ਸਵਾਗਤੀ ਭਾਸ਼ਣ ਵਿਚ ਭਗਤ ਸਿੰਘ ਦੇ ਫਲਸਫੇ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਮੁੱਖ ਬੁਲਾਰੇ ਹਰਵਿੰਦਰ ਭੰਡਾਲ ਨੇ ਕਿਹਾ ਕਿ ਸ਼ਹੀਦ ਦਾ ਜਨਮ ਦਿਹਾੜਾ ਕਿਸੇ ਆਮ ਵਿਅਕਤੀ ਦਾ ਜਨਮ ਦਨਿ ਨਹੀਂ ਸਗੋਂ ਇੱਕ ਨਵੀਂ ਸੋਚ ਨਵੇਂ ਵਿਚਾਰ ਦਾ ਦਿਹਾੜਾ ਹੈ।
Advertisement
Advertisement