For the best experience, open
https://m.punjabitribuneonline.com
on your mobile browser.
Advertisement

ਲੋਕਾਂ ਦੇ ਵਿਰੋਧ ਤੋਂ ਡਰਦੇ ਉਮੀਦਵਾਰਾਂ ਦੀ ਪੁਲੀਸ ’ਤੇ ਟੇਕ

08:46 AM Apr 21, 2024 IST
ਲੋਕਾਂ ਦੇ ਵਿਰੋਧ ਤੋਂ ਡਰਦੇ ਉਮੀਦਵਾਰਾਂ ਦੀ ਪੁਲੀਸ ’ਤੇ ਟੇਕ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 20 ਅਪਰੈਲ
ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਲੀਡਰਾਂ ਨੂੰ ਘੇਰ ਕੇ ਆਪਣੀਆਂ ਮੰਗਾਂ ਸਬੰਧੀ ਸਵਾਲ ਕੀਤੇ ਜਾ ਰਹੇ ਹਨ। ਇਸ ਵਿਰੋਧ ਨੇ ਲੀਡਰਾਂ ਦੀ ਨੀਂਦ ਉਡਾ ਦਿੱਤੀ ਤੇ ਉਹ ਕਿਸਾਨਾਂ ਦੇ ਡਰ ਤੋਂ ਹੁਣ ਪੁਲੀਸ ਦਾ ਸਹਾਰਾ ਲੈਣ ਲਈ ਮਜਬੂਰ ਹਨ। ਦੂਜੇ ਪਾਸੇ ਪੁਲੀਸ ਲਈ ਇਨ੍ਹਾਂ ਲੀਡਰਾਂ ਦੇ ਦੌਰੇ ਕਿਸੇ ਬਿਪਤਾ ਤੋਂ ਘੱਟ ਨਹੀਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਉਮੀਦਵਾਰਾਂ ਤੇ ਆਗੂਆਂ ਨੂੰ ਪਿੰਡਾਂ ’ਚ ਦਾਖ਼ਲ ਨਾ ਹੋਣ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹੋਰਨਾਂ ਸਿਆਸੀ ਧਿਰਾਂ ਨੂੰ ਵੀ ਜਨਤਕ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਹੈ। ਇਸੇ ਕਰ ਕੇ ਜਦੋਂ ਕੋਈ ਉਮੀਦਵਾਰ ਤੇ ਆਗੂ ਚੋਣ ਪ੍ਰਚਾਰ ਲਈ ਪਹੁੰਚਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਪੱਖੋਂ ਟੇਕ ਪੁਲੀਸ ’ਤੇ ਹੁੰਦੀ ਹੈ ਅਤੇ ਪੁਲੀਸ ਲਈ ਦੌਰੇ ਤੋਂ ਕਈ ਘੰਟੇ ਪਹਿਲਾਂ ਤੋਂ ਲੈ ਕੇ ਵਾਪਸ ਜਾਣ ਤੱਕ ਸਥਿਤੀ ਬੇਹੱਦ ਔਖੀ ਹੋਈ ਰਹਿੰਦੀ ਹੈ। ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਅਤੇ ਲੁਧਿਆਣਾ ਤੋਂ ਲੋਕ ਸਭਾ ਲਈ ਉਮੀਦਵਾਰ ਰਵਨੀਤ ਬਿੱਟੂ ਜਦੋਂ ਦੋ ਦਿਨ ਪਹਿਲਾਂ ਜਗਰਾਉਂ ਆਏ ਤਾਂ ਉਨ੍ਹਾਂ ਦੀ ਵਾਪਸੀ ਤੱਕ ਪੁਲੀਸ ਦੇ ਹੱਥ-ਪੈਰ ਫੁੱਲੇ ਰਹੇ।

Advertisement

Advertisement
Author Image

sukhwinder singh

View all posts

Advertisement
Advertisement
×